ਸਾਢੇ 6 ਘੰਟੇ ਤਕ ਚੱਲੇ ਮੁਕਾਬਲੇ ''ਚ ਕਾਰਲਸਨ ਨੇ ਆਨੰਦ ਨੂੰ ਹਰਾਇਆ

01/24/2019 7:28:15 PM

ਵਿਜਕ ਆਨ ਜੀ (ਨੀਦਰਲੈਂਡ)— ਟਾਟਾ ਸਟੀਲ ਮਾਸਟਰਸ ਸ਼ਤਰੰਜ 2019 ਦਾ 10ਵਾਂ ਰਾਊਂਡ ਭਾਰਤ ਲਈ ਖੁਸ਼ੀਆਂ ਤੇ ਗਮ ਦੋਵੇਂ ਇਕੱਠੇ ਲੈ ਕੇ ਆਇਆ। ਭਾਰਤ ਦੇ ਵਿਸ਼ਵਨਾਥਨ ਆਨੰਦ ਤੇ ਨਾਰਵੇ ਦੇ ਮੈਗਨਸ ਕਾਰਲਸਨ ਵਿਚਾਲੇ ਬੇਹੱਦ ਸੰਘਰਸ਼ਪੂਰਨ ਮੁਕਾਬਲਾ ਹੋਇਆ ਤੇ ਜਿੱਤ ਕਾਰਲਨਸ ਦੇ ਹਿੱਸੇ ਆਈ। ਰਾਏ ਲੋਪੇਜ ਓਪਨਿੰਗ ਵਿਚ ਹੋਏ 6.30 ਘੰਟੇ ਤੱਕ ਚੱਲੇ ਇਸ ਮੁਕਾਬਲੇ ਵਿਚ ਸ਼ੁਰੂਆਤ 'ਚ ਮੋਹਰਿਆਂ ਦੀ ਅਦਲਾ-ਬਦਲੀ ਕਾਰਨ ਅਜਿਹਾ ਲੱਗਾ ਕਿ ਜਿਵੇਂ ਮੈਚ ਡਰਾਅ ਹੋ ਜਾਵੇਗਾ ਅਤੇ ਖੇਡ ਦੀ 24ਵੀਂ ਚਾਲ ਤਕ ਆਉਂਦੇ-ਆਉਂਦੇ ਦੋਵੇਂ ਖਿਡਾਰੀਆਂ ਕੋਲ 1 ਹਾਥੀ, 1 ਘੋੜਾ ਤੇ 7 ਪਿਆਦੇ ਬਚੇ ਸਨ ਪਰ ਕਾਰਲਸਨ ਦੇ ਰਾਜਾ ਵਲੋਂ 1 ਵਾਧੂ ਪਿਆਦੇ ਦੀ ਮੌਜੂਦਗੀ ਕਾਰਨ ਉਹ ਦਬਾਅ ਬਣਾਉਣ ਵਿਚ ਕਾਮਯਾਬ ਰਿਹਾ ਪਰ  ਆਨੰਦ ਵੀ ਇਸਦਾ ਸਹੀ ਜਵਾਬ ਦਿੰਦਾ ਰਿਹਾ ਅਤੇ ਖੇਡ ਕਾਫੀ ਹੱਦ ਤਕ ਬਰਾਬਰੀ 'ਤੇ ਰਹੀ। ਪਰ ਖੇਡ ਦੀ 51ਵੀਂ ਚਾਲ 'ਤੇ ਆਨੰਦ ਨੂੰ ਘੋੜੇ ਦੀ ਇਕ ਗਲਤ ਚਾਲ ਦੀ ਵਜ੍ਹਾ ਨਾਲ ਹਾਥੀ ਦੀ ਅਦਲਾ-ਬਦਲੀ ਕਰਨੀ ਪਈ ਤੇ ਇੱਥੋਂ ਹੀ ਦਬਾਅ ਬਣਆਇਆ। 

ਇਸ ਤੋਂ ਬਾਅਦ ਹਾਲਾਂਕਿ ਆਨੰਦ ਨੇ ਚੰਗੀ ਖੇਡ ਦਾ ਪ੍ਰਦਰਸਨ ਕੀਤਾ  ਪਰ ਫਿਰ ਜਦੋਂ ਮੈਚ ਅੰਤ ਵਿਚ ਡਰਾਅ ਹੋ ਸਕਦਾ ਸੀ ਤਦ ਆਨੰਦ ਨੇ 70ਵੀਂ ਚਾਲ ਵਿਚ ਇਕ ਗਲਤੀ ਕਰ ਲਈ ਤੇ ਮੈਚ ਕਾਰਲਸਨ ਦੇ  ਪੱਖ ਵਿਚ ਚਲਾ ਗਿਆ। ਇਸ ਜਿੱਤ ਨਾਲ ਕਾਰਲਸਨ ਹੁਣ 7 ਅੰਕਾਂ ਨਾਲ ਸਿੰਗਲਜ਼ ਬੜ੍ਹਤ 'ਤੇ ਆ ਗਿਆ ਹੈ। ਹਾਰ ਤੋਂ ਬਾਅਦ ਆਨੰਦ, ਰੂਸ ਦਾ ਇਯਾਨ ਨੇਪੋਮਨਿਆਚੀ ਤੇ ਚੀਨ ਦੀ ਡੀਂਗ ਲੀਰੇਂਨ 6 ਅੰਕਾਂ ਨਾਲ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਹਨ।