ਵਿਸ਼ਵਨਾਥਨ ਆਨੰਦ ਨੂੰ ਹਰਾ ਕੇ ਕਾਰਲਸਨ ਨੇ ਬਣਾਈ ਬੜ੍ਹਤ

05/26/2019 8:58:51 PM

ਨਿਊਬੁਰਗ (ਸਕਾਟਲੈਂਡ) (ਨਿਕਲੇਸ਼ ਜੈਨ)— ਲਿੰਡਰ ਏ. ਬੀ. ਇੰਟਰਨੈਸ਼ਨਲ ਦੇ ਪਹਿਲੇ ਰਾਊਂਡ ਵਿਚ ਭਾਰਤ ਦੇ ਵਿਸ਼ਵਨਾਥਨ ਆਨੰਦ ਨੂੰ ਰੂਸ ਦੇ ਸੇਰਗੀ ਕਾਰਯਾਕਿਨ ਤੋਂ ਕਿਊ ਜੀ. ਡੀ. ਓਪਨਿੰਗ ਵਿਚ ਐਂਡਗੇਮ ਵਿਚ ਇਕ ਪਿਆਦਾ ਘੱਟ ਹੋਣ ਦਾ ਖਮਿਆਜ਼ਾ ਭੁਗਤਣਾ ਪਿਆ ਅਤੇ ਉਹ 66 ਚਾਲਾਂ ਤਕ ਚੱਲਿਆ ਇਹ ਮੈਚ ਹਾਰ ਗਿਆ।
ਦੂਜੇ ਰਾਊਂਡ ਵਿਚ ਉਸ ਦਾ ਮੁਕਾਬਲਾ ਚੀਨ ਦੇ ਡਿੰਗ ਲੀਰੇਨ ਨਾਲ ਹੋਇਆ ਅਤੇ ਸਫੈਦ ਮੋਹਰਿਆਂ ਨਾਲ ਰਾਏ ਲੋਪੇਜ਼ ਓਪਨਿੰਗ ਵਿਚ ਹੋਏ ਇਸ ਮੁਕਾਬਲੇ ਵਿਚ ਦੋਵੇਂ ਪਾਸੇ ਤੋਂ ਹਮਲੇ ਹੋਏ ਪਰ ਖੇਡ 40 ਚਾਲਾਂ ਤੋਂ ਬਾਅਦ ਡਰਾਅ 'ਤੇ ਖਤਮ ਹੋਈ।
ਤੀਜੇ ਰਾਊਂਡ ਵਿਚ ਨਾਰਵੇ ਦੇ ਮੌਜੂਦਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਵਿਰੁੱਧ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਆਨੰਦ ਨੇ ਨਿਮਜੋ ਇੰਡੀਅਨ ਓਪਨਿੰਗ ਵਿਚ ਕਾਫੀ ਚੰਗੀ ਸਥਿਤੀ ਹਾਸਲ ਕਰ ਲਈ। ਕਾਰਲਸਨ ਦੇ ਕੁਝ ਮੋਹਰੇ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਰਹੇ ਸਨ ਪਰ ਉਸ ਤੋਂ ਬਾਅਦ ਆਨੰਦ ਦੇ ਕੁਝ ਗਲਤ ਫੈਸਲਿਆਂ ਨਾਲ ਪਹਿਲਾਂ ਤਾਂ ਸਥਿਤੀ ਬਰਾਬਰ 'ਤੇ ਆਈ ਅਤੇ 20ਵੀਂ ਚਾਲ 'ਚ ਹੋਏ ਘੋੜੇ ਦੀ ਇਕ ਗਲਤ ਚਾਲ ਨਾਲ ਉਸ ਨੂੰ ਇਕ ਪਿਆਦਾ ਗੁਆਉਣਾ ਪਿਆ। ਨਾਲ ਹੀ ਉਸ ਦਾ ਰਾਜਾ ਕਮਜ਼ੋਰ ਨਜ਼ਰ ਆਉਣ ਲੱਗਾ ਅਤੇ ਉਸ ਤੋਂ ਬਾਅਦ ਕਾਰਲਸਨ ਨੇ ਕੋਈ ਮੌਕਾ ਨਾ ਦਿੰਦੇ ਹੋਏ 31 ਚਾਲਾਂ 'ਚ ਆਨੰਦ ਨੂੰ ਹਾਰ ਮੰਨਣ ਲਈ ਮਜਬੂਰ ਕਰ ਦਿੱਤਾ। ਪ੍ਰਤੀਯੋਗਿਤਾ ਵਿਚ 6 ਰਾਊਂਡ ਦੇ ਡਬਲ ਰਾਊਂਡ ਰੌਬਿਨ ਮੁਕਾਬਲੇ ਖੇਡੇ ਜਾਣਗੇ।

Gurdeep Singh

This news is Content Editor Gurdeep Singh