ਕਾਰਲਸਨ ਤੇ ਕਾਰੂਆਨਾ ਦੀ ਤੀਜੀ ਬਾਜ਼ੀ ਵੀ ਡਰਾਅ

11/14/2018 3:21:21 AM

ਲੰਡਨ (ਨਿਕਲੇਸ਼ ਜੈਨ)- ਫਿਡੇ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ-2018 ਵਿਚ ਨਾਰਵੇ ਦੇ ਮੈਗਨਸ ਕਾਰਲਸਨ ਤੇ ਵਿਸ਼ਵ ਨੰਬਰ-2 ਅਮਰੀਕਾ ਦੇ ਫੇਬਿਆਨੋ ਕਾਰੂਆਨਾ ਵਿਚਾਲੇ ਖੇਡੀ ਗਈ ਤੀਜੀ ਬਾਜ਼ੀ ਵੀ ਬਿਨਾਂ ਕਿਸੇ ਹਾਰ-ਜਿੱਤ ਦੇ ਖਤਮ ਹੋਈ। ਇਸ ਤਰ੍ਹਾਂ ਨਾਲ ਹੁਣ 3 ਮੈਚਾਂ ਤੋਂ ਬਾਅਦ ਦੋਵੇਂ ਖਿਡਾਰੀ 1.5 ਅੰਕਾਂ 'ਤੇ ਖੇਡ ਰਹੇ ਹਨ।
ਸਫੈਦ ਮੋਹਰਿਆਂ ਨਾਲ ਖੇਡ ਰਹੇ ਕਾਰੂਆਨਾ ਸਾਹਮਣੇ ਇਕ ਵਾਰ ਫਿਰ ਕਾਰਲਸਨ ਨੇ ਸਿਸਿਲੀਅਨ ਡਿਫੈਂਸ ਦਾ ਸਹਾਰਾ ਲਿਆ ਤੇ ਬਹੁਤ ਹੀ ਆਸਾਨੀ ਨਾਲ ਖੇਡ ਵਿਚ ਬਰਾਬਰੀ ਹਾਸਲ ਕਰ ਲਈ। ਕਾਰੂਆਨਾ ਕਿਸੇ ਵੀ ਤਰ੍ਹਾਂ ਨਾਲ ਖੇਡ ਵਿਚ ਫਾਇਦਾ ਨਹੀਂ ਚੁੱਕ ਸਕਿਆ।  ਅਜੇ ਚੈਂਪੀਅਨਸ਼ਿਪ ਵਿਚ ਕੁਲ 9 ਹੋਰ ਮੁਕਾਬਲੇ ਖੇਡੇ ਜਾਣੇ ਹਨ। ਹੁਣ ਅਗਲੇ ਰਾਊਂਡ ਵਿਚ ਕਾਰਲਸਨ ਇਕ ਵਾਰ ਫਿਰ ਸਫੈਦ ਮੋਹਰਿਆਂ ਨਾਲ ਮੁਕਾਬਲਾ ਖੇਡੇਗਾ।