ਕੇਅਰਿੰਗ ਸੀ ਕੇਸੀ, ਇਸ ਲਈ ਜੈਨੀ ਫਿੰਚ ਨੇ ਕੀਤਾ ਵਿਆਹ

01/22/2018 4:54:26 AM

ਜਲੰਧਰ — ਸਾਫਟਬਾਲ ਦੀਆਂ ਸਭ ਤੋਂ ਖੂਬਸੂਰਤ ਜੋੜੀਆਂ ਵਿਚੋਂ ਇਕ ਕੇਸੀ ਡੇਗਲ ਤੇ ਜੈਨੀ ਫਿੰਚ ਨੇ ਸਾਲ 2010 ਵਿਚ ਵਿਆਹ ਕੀਤਾ ਸੀ। ਯੂ. ਐੱਸ. ਏ. ਟੀਮ ਨੂੰ 2004 ਓਲੰਪਿਕ ਵਿਚ ਸੋਨ ਤਮਗਾ ਤੇ 2008 ਵਿਚ ਚਾਂਦੀ ਦਾ ਤਮਗਾ ਦਿਵਾਉਣ ਦਾ ਸਿਹਰਾ ਜੈਨੀ ਨੂੰ ਹੀ ਜਾਂਦਾ ਹੈ। ਕੇਸੀ ਡੇਗਲ ਵੀ ਅਮਰੀਕਾ ਵਲੋਂ ਬਤੌਰ ਪਿੱਚਰ ਸਾਫਟਬਾਲ ਖੇਡ ਚੁੱਕਾ ਹੈ।
ਦੋਵੇਂ ਸਟੇਡੀਅਮ ਵਿਚ ਪਹਿਲੀ ਵਾਰ ਮਿਲੇ ਸਨ। ਆਪਣੇ ਪਹਿਲੇ ਬੇਟੇ ਦੇ ਜਨਮ ਤੋਂ ਬਾਅਦ ਜੈਨੀ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਮੈਂ ਕੇਸੀ ਨਾਲ ਇਸ ਲਈ ਵਿਆਹ ਕੀਤਾ ਸੀ ਕਿਉਂਕਿ ਉਹ ਸ਼ੁਰੂ ਤੋਂ ਹੀ ਮੇਰਾ ਖਿਆਲ ਰੱਖਦਾ ਸੀ। ਵਿਆਹ ਤੋਂ ਬਾਅਦ ਵੀ ਰਿਸ਼ਤੇ, ਕਰੀਅਰ ਤੇ ਬੱਚਿਆਂ ਵਿਚ ਉਹ ਗਜ਼ਬ ਦਾ ਕੰਟਰੋਲ ਦਿਖਾ ਰਿਹਾ ਹੈ।
ਇਕ ਲੜਕੀ ਨੂੰ ਜ਼ਿੰਦਗੀ ਵਿਚ ਅਜਿਹਾ ਲਾਈਫ ਪਾਰਟਨਰ ਮਿਲ ਜਾਵੇ ਤਾਂ ਉਸ ਨੂੰ ਹੋਰ ਕੀ ਚਾਹੀਦਾ ਹੈ। ਟਾਈਮ ਮੈਗਜ਼ੀਨ ਵੀ ਕੇਸੀ ਤੇ ਜੈਨੀ ਜੋੜੀ ਨੂੰ ਅਮਰੀਕਾ ਦੀ ਸਭ ਤੋਂ ਚਰਚਿਤ ਸਾਫਟਬਾਲ ਪਿੱਚਰ ਜੋੜੀ ਦਾ ਖਿਤਾਬ ਦੇ ਚੁੱਕੀ ਹੈ। ਦੋਵਾਂ ਦੇ ਹੁਣ 3 ਬੱਚੇ ਹਨ।