ਕਪਤਾਨ ਵਿਰਾਟ ਨੇ ਖੋਲ੍ਹਿਆ ਆਪਣੀ ਫਿੱਟਨੈਸ ਦਾ ਰਾਜ਼ (ਦੇਖੋ ਵੀਡੀਓ)

08/29/2017 5:42:32 PM

ਨਵੀਂ ਦਿੱਲੀ— 28 ਸਾਲ ਦੇ ਕਪਤਾਨ ਵਿਰਾਟ ਕੋਹਲੀ ਦੇ ਮੈਦਾਨ ਉੱਤੇ ਸਫਲਤਾ ਦੀ ਪਿੱਛੇ ਉਨ੍ਹਾਂ ਦੀ ਫਿਟਨੈੱਸ ਦਾ ਅਹਿਮ ਯੋਗਦਾਨ ਹੈ। ਉਹ ਅਕਸਰ ਸੋਸ਼ਲ ਮੀਡੀਆ ਉੱਤੇ ਆਪਣੇ ਵੀਡੀਓ ਸ਼ੇਅਰ ਕਰ ਕੇ ਇਹ ਦੱਸਦੇ ਹਨ ਕਿ ਇਕ ਸਪੋਰਟਸ ਪਰਸਨ ਲਈ ਫਿਟਨੈੱਸ ਉੱਤੇ ਕੰਮ ਕਰਨਾ ਕਿੰਨਾ ਜ਼ਰੂਰੀ ਹੈ। ਉਨ੍ਹਾਂ ਨੇ ਟਵਿੱਟਰ ਅਤੇ ਇੰਸਟਾਗਰਾਮ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਤੇ ਨਾਲ ਹੀ ਉਨ੍ਹਾਂ ਨੇ ਲਿਖਿਆ ਹੈ, ''ਔਖਾ ਕੰਮ ਕਰਨਾ ਕਦੇ ਨਾ ਛੱਡੋ। ਹਰ ਦਿਨ ਇਸਨੂੰ ਜਾਰੀ ਰੱਖੋ।'' ਇਸ ਵੀਡੀਓ ਵਿਚ ਵਿਰਾਟ ਇਕ ਜਿਮ ਵਿਚ ਪਸੀਨਾ ਵਹਾਉਂਦੇ ਦਿਸ ਰਹੇ ਹਨ।
ਇਸ ਵੀਡੀਓ ਨੂੰ ਹੁਣ ਤੱਕ 24,000 ਲਾਈਕਸ ਮਿਲ ਚੁੱਕੇ ਹਨ। ਇਸ ਤੋਂ ਪਹਿਲਾਂ ਭਾਰਤ ਦੇ ਕੰਡੀਸ਼ਨਿੰਗ ਕੋਚ ਸ਼ੰਕਰ ਬਾਸੁ ਦੀ ਨਿਗਰਾਨੀ ਵਿਚ ਆਪਣੀ ਫਿਟਨੈੱਸ ਨੂੰ ਪਰਖਿਆ ਸੀ।

ਇਕ ਸਾਲ ਵਿਚ 47 ਵਿੱਚੋਂ ਇੱਕ ਹੀ ਮੈਚ ਨਹੀਂ ਖੇਡਿਆ
ਪਿਛਲੇ ਇਕ ਸਾਲ ਦੀ ਗੱਲ ਕਰੀਏ, ਤਾਂ ਭਾਰਤੀ ਟੀਮ ਨੇ ਇਸ ਦੌਰਾਨ 47 ਮੈਚ (ਤਿੰਨਾਂ ਫਾਰਮੈਟ ਵਿਚ) ਖੇਡੇ ਹਨ। ਜਿਨ੍ਹਾਂ ਵਿਚੋਂ ਵਿਰਾਟ ਇਕ ਹੀ ਮੈਚ ਤੋਂ ਬਾਹਰ ਰਹੇ। ਦਰਅਸਲ, ਵਿਰਾਟ ਮੋਢੇ ਵਿਚ ਸੱਟ ਦੀ ਵਜ੍ਹਾ ਨਾਲ ਆਸਟਰੇਲੀਆ ਵਿਰੁੱਧ ਧਰਮਸ਼ਾਲਾ ਟੈਸਟ ਵਿਚ ਨਹੀਂ ਖੇਡ ਸਕੇ ਸਨ। ਉਨ੍ਹਾਂ ਨੂੰ ਰਾਂਚੀ ਟੈਸਟ ਵਿਚ ਫੀਲਡਿੰਗ ਦੌਰਾਨ ਮੋਢੇ ਵਿਚ ਗੰਭੀਰ ਸੱਟ ਲੱਗੀ ਸੀ।
ਜ਼ਖਮੀ ਹੋਣ ਦੇ ਬਾਅਦ ਦੋ ਹੀ ਹਫਤੇ ਵਿਚ ਕੀਤੀ ਸੀ ਵਾਪਸੀ
ਵਿਰਾਟ ਨੇ ਜਿਮ ਵਿਚ ਲਗਾਤਾਰ ਪਸੀਨਾ ਬਹਾਇਆ ਅਤੇ ਸਿਰਫ਼ ਦੋ ਹਫਤੇ ਵਿਚ ਆਪਣੇ ਆਪ ਨੂੰ ਫਿਟ ਕਰ ਕੇ ਵਿਖਾਇਆ ਹੈ। ਆਈ.ਪੀ.ਐਲ.-2017 ਵਿਚ ਖੇਡਣ ਦੇ ਬਾਅਦ ਉਨ੍ਹਾਂ ਨੇ ਚੈਂਪੀਅਨਸ ਟਰਾਫੀ ਵਰਗੇ ਆਈ.ਸੀ.ਸੀ. ਦੇ ਅਹਿਮ ਟੂਰਨਾਮੈਂਟ ਵਿਚ ਭਾਗ ਲਿਆ ਅਤੇ ਵੈਸਟਇੰਡੀਜ਼ ਦੇ ਦੌਰੇ ਦੇ ਸਾਰੇ ਮੁਕਾਬਲੇ ਖੇਡੇ ਅਤੇ ਹੁਣ ਸ਼੍ਰੀਲੰਕਾ ਦੌਰੇ ਵਿਚ ਟੈਸਟ ਦੇ ਬਾਅਦ ਸੀਰੀਜ਼ ਵਿਚ ਖੇਡ ਰਹੇ ਹਨ।