IND vs NZ : ਸੀਰੀਜ਼ ਗੁਆ ਕੇ ਨਿਰਾਸ਼ ਦਿਸੇ ਕੋਹਲੀ, ਦੱਸਿਆ ਹਾਰ ਦਾ ਕਾਰਨ

02/11/2020 4:54:52 PM

ਨਵੀਂ ਦਿੱਲੀ— ਨਿਊਜ਼ੀਲੈਂਡ ਦੌਰੇ ਦੀ ਪੰਜ ਮੈਚਾਂ ਦੀ ਟੀ-20 ਸੀਰੀਜ਼ 'ਚ ਕਲੀਨ ਸਵੀਪ ਕਰ ਕੇ ਸ਼ਾਨਦਾਰ ਸ਼ੁਰੂਆਤ ਕਰਨ ਵਾਲੇ ਕਪਤਾਨ ਕੋਹਲੀ ਵਨ-ਡੇ ਸੀਰੀਜ਼ 'ਚ 3-0 ਨਾਲ ਖੁਦ ਕਲੀਨ ਸਵੀਪ ਹੋ ਕੇ ਨਿਰਾਸ਼ ਦਿਸੇ। ਮੈਚ ਖ਼ਤਮ ਹੋਣ ਦੇ ਬਾਅਦ ਪੋਸਟ ਮੈਚ ਪ੍ਰੈਜ਼ਨਟੇਸ਼ਨ 'ਚ ਉਨ੍ਹਾਂ ਦੀ ਨਿਰਾਸ਼ਾ ਸਾਫ ਨਜ਼ਰ ਆਈ। ਕੋਹਲੀ ਨੇ ਇਸ ਦੌਰਾਨ ਤੀਜਾ ਵਨ-ਡੇ ਹਾਰਨ ਲਈ ਖਰਾਬ ਫੀਲਡਿੰਗ ਨੂੰ ਜ਼ਿੰਮੇਵਾਰ ਦੱਸਿਆ।

ਕੋਹਲੀ ਨੇ ਕਿਹਾ- ਇਹ ਮੈਚ ਸਾਡੇ ਲਈ ਇੰਨਾ ਵੀ ਖ਼ਰਾਬ ਨਹੀਂ ਸੀ ਜਿੰਨਾ ਕਿ ਸਕੋਰ ਬੋਰਡ ਦਸ ਰਿਹਾ ਹੈ। ਪਰ ਜਿਸ ਤਰ੍ਹਾਂ ਨਾਲ ਅਸੀਂ ਇਸ ਮੈਚ 'ਚ ਗੇਂਦਬਾਜ਼ੀ ਤੇ ਫੀਲਡਿੰਗ ਕੀਤੀ ਉਸ ਨਾਲ ਅਸੀਂ ਜਿੱਤ ਨਹੀਂ ਸਕੇ। ਅਸੀਂ ਇਸ ਸੀਰੀਜ਼ 'ਚ ਜਿਸ ਤਰ੍ਹਾਂ ਖੇਡੇ ਉਸ ਨਾਲ ਕਦੀ ਵੀ ਜਿੱਤ ਦੀ ਕਤਾਰ 'ਚ ਨਹੀਂ ਖੜ੍ਹੇ ਕੀਤੇ ਜਾ ਸਕਦੇ। ਹਾਲਾਂਕਿ ਅਸੀਂ ਬੁਰਾ ਖੇਡ ਨਹੀਂ ਦਿਖਾਇਆ ਪਰ ਸਹੀ ਸਮੇਂ 'ਚ ਮੌਕੇ ਗੁਆਉਣ ਕਾਰਨ ਅਸੀਂ ਪਿੱਛੇ ਰਹਿ ਗਏ।

ਕੋਹਲੀ ਨੇ ਕਿਹਾ- ਇਹ ਪੂਰੀ ਸੀਰੀਜ਼ ਨਵੇਂ ਲੜਕਿਆਂ ਲਈ ਕਾਫੀ ਤਜਰਬਾ ਲੈ ਕੇ ਆਈ। ਉਹ ਅਜੇ ਵੀ ਸੰਘਰਸ਼ ਕਰਦੇ ਹੋਏ ਨਜ਼ਰ ਆ ਰਹੇ ਹਨ। ਨਿਊਜ਼ੀਲੈਂਡ ਦੀ ਟੀਮ ਸਾਡੇ ਤੋਂ ਕਿਤੇ ਜ਼ਿਆਦਾ ਜਜ਼ਬੇ ਦੇ ਨਾਲ ਖੇਡੀ। ਉਹ 3-0 ਨਾਲ ਸੀਰੀਜ਼ ਜਿੱਤਣ ਦੇ ਹੱਕਦਾਰ ਸਨ। ਹੁਣ ਅਸੀਂ ਬਾਕੀ ਚੀਜ਼ਾਂ ਪਿੱਛੇ ਛੱਡ ਕੇ ਟੈਸਟ ਸੀਰੀਜ਼ 'ਤੇ ਧਿਆਨ ਦੇਵਾਂਗੇ। ਸਾਡੇ ਕੋਲ ਬੈਲੰਸਡ ਟੀਮ ਹੈ। ਸਾਨੂੰ ਲਗਦਾ ਹੈ ਕਿ ਅਸੀਂ ਇਸ ਸੀਰੀਜ਼ ਨੂੰ ਜਿੱਤ ਜਾਵਾਂਗੇ। ਪਰ ਇਸ ਦੇ ਲਈ ਸਾਨੂੰ ਸਹੀ ਮਨੋਦਸ਼ਾ ਦੇ ਨਾਲ ਮੈਦਾਨ 'ਤੇ ਉਤਰਨਾ ਹੋਵੇਗਾ।

Tarsem Singh

This news is Content Editor Tarsem Singh