ਪੰਡਯਾ ''ਤੇ ਦਾਅਵ ਨਹੀਂ ਖੇਡ ਸਕਦੈ ਕਪਤਾਨ ਕੋਹਲੀ

05/29/2017 10:01:37 AM

ਨਵੀਂ ਦਿੱਲੀ— ਗੁਜਰਾਤ ਦੇ ਹਾਰਦਿਕ ਪੰਡਿਆ ਨੂੰ ਚੈਂਪੀਅਨਸ ਟਰਾਫੀ ਦੇ ਮੁਕਾਬਲੇ 'ਚ ਨਿਸ਼ਚਿਤ ਤੌਰ 'ਤੇ ਜਗ੍ਹਾ ਮਿਲੇਗੀ। ਇਸ ਦੀ ਵਜ੍ਹਾ ਉਨ੍ਹਾਂ ਦੀ ਤੇਜ਼ ਗੇਂਦਬਾਜ਼ੀ ਅਤੇ ਆਲਰਾਊਂਡਰ ਖੇਡ ਹੈ। ਹਾਲਾਂਕਿ ਤਜ਼ਰਬੇਕਾਰਾਂ ਦਾ ਮੰਨਣਾ ਹੈ ਕਿ ਵਿਰਾਟ ਉਸ ਨੂੰ ਤੇਜ਼ ਗੇਂਦਬਾਜ਼ ਦੇ ਤੌਰ 'ਤੇ ਨਵੀਂ ਗੇਂਦ ਨਹੀਂ ਦੇਣਗੇ। ਕਿਉਂਕਿ ਜਿਸ ਲੈਂਥ 'ਤੇ ਹਾਰਦਿਕ ਪੰਡਯਾ ਗੇਂਦਬਾਜ਼ੀ ਕਰਦੇ ਹਨ। ਉਹ ਬ੍ਰਿਟੇਨ ਦੀ ਪਿੱਚ ਦੇ ਮੁਤਾਬਕ ਜ਼ਿਆਦਾ ਕਾਮਯਾਬ ਨਹੀਂ ਹੋਣਗੇ। ਭਾਰਤੀ 'ਏ' ਟੀਮ ਨਾਲ ਰਹਿ ਕੇ ਭਾਵੇਂ ਹੀ ਹਾਰਦਿਕ ਪੰਡਯਾ ਆਪਣੀ ਗੇਂਦਬਾਜ਼ੀ ਨੂੰ ਲੈ ਕੇ ਕੁਝ ਅੱਗੇ ਵੱਧ ਗਏ ਹਨ, ਪਰ ਉਨ੍ਹਾਂ ਦੀ ਗੇਂਦਬਾਜ਼ੀ ਦੇ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਸਿਰਫ ਇਕ ਵਾਰ ਹੀ ਇੰਗਲੈਂਡ ਖਿਲਾਫ ਉਨ੍ਹਾਂ ਨੂੰ ਆਪਣੇ 10 ਓਵਰਾਂ ਦਾ ਸਪੈਲ ਪੂਰਾ ਕਰਨ ਦਾ ਮੌਕਾ ਮਿਲਿਆ ਸੀ।
ਕੁਲ 7 ਵਨਡੇ ਮੈਚਾਂ 'ਚ ਕੋਹਲੀ ਨੇ ਹਾਰਦਿਕ ਤੋਂ ਹਰ ਮੈਚ 'ਚ 5 ਤੋਂ 7 ਓਵਰਾਂ ਤੱਕ ਹੀ ਗੇਂਦਬਾਜ਼ੀ ਕਰਵਾਈ ਹੈ। ਇਹੀ ਨਹੀਂ ਆਈ.ਪੀ.ਐੱਲ. ਦੀ ਗੱਲ ਕਰੀਏ ਤਾਂ ਮੁੰਬਈ ਦੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਵੀ ਉਸ ਤੋਂ ਸਿਰਫ 26 ਓਵਰਾਂ ਦੀ ਹੀ ਗੇਂਦਬਾਜ਼ੀ ਕਰਵਾਈ ਹੈ। ਕਪਤਾਨ ਵਿਰਾਟ ਕੋਹਲੀ ਅਤੇ ਕੋਚ ਅਨਿਲ ਕੁੰਬਲੇ ਦਾ ਮੰਨਣਾ ਹੈ ਕਿ ਹਾਰਦਿਕ ਪੰਡਯਾ ਆਪਣੀ ਲੈਂਥ ਨੂੰ ਬਦਲਣ 'ਚ ਨਾ-ਕਾਮਯਾਬ ਰਹੇ ਹਨ। ਇਸੇ ਵਜ੍ਹਾ ਨਾਲ ਤਜ਼ਰਬੇਕਾਰਾਂ ਦਾ ਮੰਨਣਾ ਹੈ ਕਿ ਕੋਹਲੀ ਕੋਲ ਭੁਵਨੇਸ਼ਵਰ, ਸ਼ਮੀ ਅਤੇ ਉਮੇਸ਼ ਜਾਦਵ ਵਰਗੇ ਵਿਕਲਪ ਹੋਣ ਦੀ ਸਥਿਤੀ 'ਚ ਉਹ ਸ਼ਾਇਦ ਹੀ ਹਾਰਦਿਕ ਪੰਡਯਾ ਨੂੰ ਨਵੀਂ ਗੇਂਦ ਦੇਣ।