ਹਾਰ ਤੋਂ ਬਾਅਦ ਕਪਤਾਨ ਡੇਵਿਡ ਵਾਰਨਰ ਨੇ ਦਿੱਤਾ ਵੱਡਾ ਬਿਆਨ

11/09/2020 12:19:02 AM

ਆਬੂ ਧਾਬੀ- ਦਿੱਲੀ ਕੈਪੀਟਲਸ ਤੋਂ ਕੁਆਲੀਫਾਇਰ-2 ਮੈਚ 17 ਦੌੜਾਂ ਨਾਲ ਹਾਰ ਦੇ ਬਾਅਦ ਡੇਵਿਡ ਵਾਰਨਰ ਨੇ ਕਿਹਾ ਕਿ ਸ਼ੁਰੂਆਤ 'ਚ ਅਸੀਂ ਕਿਸੇ ਨੇ ਵੀ ਮੌਕਾ ਨਹੀਂ ਦਿੱਤਾ ਸੀ। ਮੁੰਬਈ, ਦਿੱਲੀ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮਾਂ ਵਧੀਆ ਸੀ ਪਰ ਮੈਨੂੰ ਖੁਸ਼ੀ ਹੈ ਕਿ ਅਸੀਂ ਅੱਜ ਇੱਥੇ ਹਾਂ। ਨਟਰਾਜਨ ਇਸ ਆਈ. ਪੀ. ਐੱਲ. ਦੀ ਨਵੀਂ ਖੋਜ ਹੈ ਤੇ ਉਹ ਪੂਰੇ ਆਈ. ਪੀ. ਐੱਲ. 'ਚ ਸ਼ਾਨਦਾਰ ਰਹੇ। ਰਾਸ਼ਿਦ ਖਾਨ ਨੇ ਵੀ ਇਸ ਸੀਜ਼ਨ ਦੇ ਦੌਰਾਨ ਵਧੀਆ ਲੈਅ 'ਚ ਦਿਖੇ ਤੇ ਮਨੀਸ਼ ਪਾਂਡੇ ਨੰਬਰ-3 'ਤੇ ਵਧੀਆ ਖੇਡੇ। ਆਲਰਾਊਂਡਰ ਪ੍ਰਦਰਸ਼ਨ ਦੇਖੀਏ ਤਾਂ ਇਹ ਸਾਡੇ ਲਈ ਬਹੁਤ ਵਧੀਆ ਰਿਹਾ। ਮੈਂ ਹੈਦਰਾਬਾਦ ਦੇ ਸਾਰੇ ਫੈਂਸ ਦਾ ਧੰਨਵਾਦ ਕਰਦਾ ਹਾਂ ਜੋ ਇਸ ਸਮੇਂ ਆਪਣੇ ਘਰ 'ਚ ਬੈਠੇ ਹਨ।
ਵਾਰਨਰ ਨੇ ਅੱਗੇ ਕਿਹਾ ਕਿ ਮੈਦਾਨ 'ਚ ਸਭ ਤੋਂ ਅਹਿਮ ਚੀਜ਼ ਹੈ ਤੁਹਾਡਾ ਖੇਡ ਦੇ ਪ੍ਰਤੀ ਰਵੱਈਆ। ਜੇਕਰ ਤੁਸੀਂ ਕੈਚ ਨਹੀਂ ਕਰਦੇ ਹੋ ਤਾਂ ਤੁਸੀਂ ਜਿੱਤ ਨਹੀਂ ਸਕਦੇ। ਇਸ ਲਈ ਸਾਨੂੰ ਅਗਲੀ ਬਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਨਾ ਹੋਵੇਗਾ। ਸਾਹਾ ਤੇ ਭੁਵੀ ਵਰਗੇ ਮੁੱਖ ਖਿਡਾਰੀ ਮੁਸ਼ਕਿਲ ਰਹੇ ਹਨ ਪਰ ਬਾਕੀ ਖਿਡਾਰੀਆਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਮੀਦ ਹੈ ਕਿ ਇਸ ਤੋਂ ਬਾਅਦ ਅਸੀਂ ਅਗਲੇ ਸਾਲ ਭਾਰਤ 'ਚ ਆਈ. ਪੀ. ਐੱਲ. ਖੇਡ ਸਕਦੇ ਹਾਂ।

Gurdeep Singh

This news is Content Editor Gurdeep Singh