''ਕੈਪਟਨ ਕੂਲ'' ਨੇ ਖੋਲ੍ਹਿਆ ਕੂਲ ਰਹਿਣ ਦਾ ਰਾਜ਼

01/10/2017 4:30:33 PM

ਨਵੀਂ ਦਿੱਲੀ— ਭਾਰਤੀ ਟੀਮ ਦੇ ਸਭ ਤੋਂ ਸਫਲ ਕਪਤਾਨ ਮਹਿੰਦਰ ਸਿੰਘ ਧੋਨੀ ਹੁਣ ਆਪਣੇ ਸੂਬੇ ਦੀ ਖੂਬੀ ਦੱਸ ਕੇ ਝਾਰਖੰੰਡ ਆਉਣ ਲਈ ਲੋਕਾਂ ਨੂੰ ਉਤਸ਼ਾਹਿਤ ਕਰ ਰਹੇ ਹਨ। ਉਨ੍ਹਾਂ ਨੂੰ ਮੂਮੈਂਟ ਝਾਰਖੰਡ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ। ਖਾਸ ਗੱਲ ਇਹ ਹੈ ਕਿ, ਧੋਨੀ ਬਿਨਾ ਪੈਸੇ ਲਏ ਝਾਰਖੰਡ ਦੇ ਬ੍ਰਾਂਡ ਅੰਬੈਸਡਰ ਬਣੇ ਹਨ। ਇਸ ਦੇ ਨਾਲ ਹੀ ਉਹ ਮੂਮੈਂਟ ਝਾਰਖੰਡ ਦੇ ਪ੍ਰੋਗਰਾਮ ''ਚ ਬਿਨਾ ਕੋਈ ਫੀਸ ਲਏ ਸ਼ਾਮਲ ਹੋਣਗੇ। 
ਰਘੂਵਰ ਸਰਕਾਰ ਨੇ ਝਾਰਖੰਡ ''ਚ ਪੂੰਜੀ ਨਿਵੇਸ਼ ਨੂੰ ਉਤਸ਼ਾਹਿਤ ਅਤੇ ਨਿਵੇਸ਼ਕਾਂ ਨੂੰ ਆਕਰਸ਼ਤ ਕਰਨ ਲਈ ਧੋਨੀ ਨੂੰ ਬ੍ਰਾਂਡ ਅੰਬੈਸਡਰ ਬਣਾਇਆ ਹੈ। ਧੋਨੀ ਜਲਦ ਹੀ ਹੁਣ ਗਲੋਬਲ ਨਿਵੇਸ਼ਕ ਸੰਮੇਲਨ ਭਾਵ ਮੂਮੈਂਟ ਝਾਰਖੰਡ ਲਈ ਪ੍ਰਚਾਰ ਕਰਦੇ ਨਜ਼ਰ ਆਉਣਗੇ। ਇਸ ਐਡ ਦਾ ਪ੍ਰਸਾਰਣ ਹੁਣ ਟੀ. ਵੀ. ਚੈਨਲਾਂ ''ਤੇ ਵੀ ਕੀਤਾ ਜਾਣ ਲੱਗਾ ਹੈ।
ਝਾਰਖੰਡ ਦੇ ਰਾਂਚੀ ''ਚ 16-17 ਫਰਵਰੀ ਨੂੰ ਹੋਣ ਵਾਲੇ ਇਸ ਸੰਮੇਲਨ ਲਈ ਇਕ ਵੀਡੀਓ ਬਣਾਇਆ ਗਿਆ ਹੈ। ਜੋ ਇਲੈਕਟ੍ਰੋਨਿਕ ਹੋਰਡਿੰਗਸ ਦੇ ਜ਼ਰੀਏ ਦਿਖਾਇਆ ਜਾਵੇਗਾ। ਝਾਰਖੰਡ ਸਮੇਤ ਪੂਰੇ ਦੇਸ਼ ''ਚ ਧੋਨੀ ਇਸ ਦਾ ਪ੍ਰਚਾਰ ਕਰਦੇ ਨਜ਼ਰ ਆਉਣਗੇ।