ਤੀਰਅੰਦਾਜ਼ ਨੂੰ ਮਿਲਿਆ ਕੈਪਟਨ ਅਮਰਿੰਦਰ ਦਾ ਸਹਿਯੋਗ

07/20/2017 1:29:07 AM

ਚੰਡੀਗੜ੍ਹ— ਚੀਨ 'ਚ ਇਸ ਸਾਲ ਹੋਣ ਵਾਲੇ ਯੂਨੀਵਰਸਿਟੀ ਖੇਡਾਂ ਲਈ ਚੁਣੇ ਗਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜ ਤੀਰਅੰਦਾਜ਼ਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਹਿਯੋਗ ਮਿਲਣ 'ਤੇ ਧੰਨਵਾਦ ਕਰਦਿਆ ਕਿਹਾ ਕਿ ਇਸ ਨਾਲ ਕੌਮਾਂਤਰੀ ਮੁਕਾਬਲੇ 'ਚ ਹਿੱਸਾ ਲੈਣਾ ਯਕੀਨੀ ਹੋ ਸਕੇਗਾ। ਵਿਦਿਆਰਥੀਆਂ ਦੀ ਅਪੀਲ 'ਤੇ ਜਲਦੀ ਕਾਰਵਾਈ ਕਰਦੇ ਹੋਏ ਮੁੱਖ ਮੰਤਰੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਨੂੰ ਖੇਡਾਂ 'ਚ ਹਿੱਸਾ ਲੈਣ ਲਈ ਇਨ੍ਹਾਂ ਤੀਰਅੰਦਾਜ਼ਾਂ ਨੂੰ ਪੈਸੇ ਜਲਦੀ ਦੇਣ ਦਾ ਹੁਕਮ ਦਿੱਤਾ ਹੈ।
ਤੀਰਅੰਦਾਜ਼ਾਂ ਨੇ ਬੁੱਧਵਾਰ ਨੂੰ ਇੱਥੇ ਕਿਹਾ ਕਿ ਪੈਸੇ ਘੱਟ ਹੋਣ ਕਾਰਨ ਵਧੀਆ ਮੌਕੇ ਤੋਂ ਖੁੰਝ ਸਕਦੇ ਸਨ। ਇਸ ਸਾਲ 19 ਤੋਂ 30 ਅਗਸਤ ਤੱਕ ਤਾਈਪੇ 'ਚ ਹੋ ਰਹੇ ਕੌਮਾਂਤਰੀ ਮੁਕਾਬਲੇ ਲਈ ਇਨ੍ਹਾਂ ਤੀਰਅੰਦਾਜ਼ਾਂ ਦਾ ਚੋਣ ਹੋਣਾ ਪੰਜਾਬ ਲਈ ਮਾਣ ਵਾਲੀ ਗੱਲ ਹੈ ਅਤੇ ਮੁੱਖ ਮੰਤਰੀ ਨੇ ਆਪਣੀ ਸ਼ੁੱਭਕਾਮਨਾਵਾਂ ਦਿੰਦਿਆ ਹੋਏ ਉਮੀਦ ਪ੍ਰਗਟਾਈ ਹੈ ਕਿ ਉਹ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰਨਗੇ।