ਕੋਹਲੀ ਨੇ ਦੱਸਿਆ, ਕਿੰਝ ਧੋਨੀ ਨੇ ਕੀਤੀ ਬਿਹਤਰ ਕਪਤਾਨ ਬਣਨ ’ਚ ਉਨ੍ਹਾਂ ਦੀ ਮਦਦ

05/31/2020 1:55:07 PM

ਸਪੋਰਟਸ ਡੈਸਕ— ਵਿਰਾਟ ਕੋਹਲੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਕਪਤਾਨ ਬਣਨ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ 6 ਸਾਲ ਤਕ ਉਹ ਮਹਿੰਦਰ ਸਿੰਘ ਧੋਨੀ ਦੀ ਅਗੁਵਾਈ ’ਚ ਖੇਡੇ। ਆਪਣੇ ਸਾਥੀ ਖਿਡਾਰੀ ਆਰ ਅਸ਼ਵਿਨ ਦੇ ਨਾਲ ਇੰਸਟਾਗ੍ਰਾਮ ਚੈਟ ’ਚ ਕੋਹਲੀ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਜ਼ਿੰਮੇਦਾਰੀ ਲੈਣਾ ਚਾਹੁੰਦੇ ਸਨ ਅਤੇ ਭਾਰਤੀ ਟੀਮ ਦਾ ਕਪਤਾਨ ਬਣਨਾ ਉਸ ਪ੍ਰਕਿਰਿਆ ਦਾ ਹਿੱਸਾ ਸੀ। 

ਟੀਮ ਦਾ ਕਪਤਾਨ ਬਣਨ ਦੀ ਪ੍ਰਕਿਰਿਆ ’ਚ ਪੁੱਛੇ ਗਏ ਇਕ ਸਵਾਲ ’ਤੇ ਉਨ੍ਹਾਂ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਇਸ ਦਾ ਬਹੁਤ ਵੱਡਾ ਕਾਰਨ ਇਹ ਹੈ ਕਿ ਲੰਬੇ ਸਮੇਂ ਤਕ ਮੈਂ ਐੱਮ. ਐੱਸ. ਧੋਨੀ ਦੀ ਦੇਖਭਾਲ ’ਚ ਖੇਡਿਆ। ਅਜਿਹਾ ਨਹੀਂ ਹੈ ਕਿ ਉਨ੍ਹਾਂ ਦੇ ਜਾਂਦੇ ਹੀ ਚੋਣਕਾਰਾਂ ਨੇ ਮੇਰੇ ਤੋਂ ਕਿਹਾ ਕਿ ਚੱਲ ਹੁਣ ਤੂੰ ਕਪਤਾਨ ਹੈ। ਉਨ੍ਹਾਂ ਨੇ ਕਿਹਾ, ‘‘ ਜੋ ਕਪਤਾਨ ਹੈ, ਉਹ ਜ਼ਿੰਮੇਦਾਰੀ ਲੈਂਦਾ ਹੈ ਅਤੇ ਕਹਿੰਦਾ ਹੈ ਕਿ ਇਹ ਅਗਲਾ ਕਪਤਾਨ ਹੋ ਸਕਦਾ ਹੈ ਅਤੇ ਮੈਂ ਤੁਹਾਨੂੰ ਦੱਸਾਂਗਾ ਕਿ ਇਹ ਕਿਵੇਂ ਉਸ ਦਿਸ਼ਾ ’ਚ ਵੱਧ ਰਿਹਾ ਹੈ। ਇਸ ਤੋਂ ਬਾਅਦ ਹੌਲੀ-ਹੌਲੀ ਜ਼ਿੰਮੇਦਾਰੀ ਲੈਣ ਦੇ ਵੱਲ ਵੱਦ ਜਾਂਦਾ ਹੈ।

ਕੋਹਲੀ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਭੂਮਿਕਾ ਵੱਡੀ ਰਹੀ। ਛੇ ਸੱਤ ਸਾਲ ’ਚ ਵਿਸ਼ਵਾਸ ਬਣਿਆ। ਇਹ ਰਾਤੋਂ ਰਾਤ ਨਹੀਂ ਹੁੰਦਾ।  ਉਨ੍ਹਾਂ ਨੇ ਕਿਹਾ, ‘‘ਮੈਂ ਹਮੇਸ਼ਾ ਉਨ੍ਹਾਂ ਦੇ ਕੋਲ ’ਚ ਖੜ੍ਹਾ ਹੁੰਦਾ ਸੀ। ਉਹ ਕਹਿੰਦੇ ਰਹਿੰਦੇ ਸਨ ਕਿ ਇਹ ਕਰ ਸਕਦੇ ਹੋ, ਉਹ ਕਰ ਸਕਦੇ ਹੋ। ਤੁਹਾਨੂੰ ਕੀ ਲੱਗਦਾ ਹੈ। ਕਈ ਚੀਜ਼ਾਂ ’ਤੇ ਗੱਲ ਹੁੰਦੀ ਸੀ। ਹੌਲੀ-ਹੌਲੀ ਉਨ੍ਹਾਂ ਨੂੰ ਲੱਗਾ ਕਿ ਮੈਂ ਉਨ੍ਹਾਂ ਤੋਂ ਬਾਅਦ ਕਪਤਾਨੀ ਕਰ ਸਕਦਾ ਹਾਂ। ਕੋਹਲੀ ਨੇ ਕਿਹਾ, ‘‘ਮੈਨੂੰ ਜ਼ਿੰਮੇਦਾਰੀ ਲੈਣਾ ਪਸੰਦ ਹੈ। ਮੈਂ ਸੁਪਨੇ ’ਚ ਵੀ ਨਹੀਂ ਸੋਚਿਆ ਸੀ ਕਿ ਮੈਂ ਭਾਰਤ ਦਾ ਕਪਤਾਨ ਬਣਾਂਗਾ। ਅਸੀਂ ਇਕ ਸਮੇਂ ਤੇ ਖੇਡਣਾ ਸ਼ੁਰੂ ਕੀਤਾ। ਉਸ ਤੋਂ ਬਾਅਦ ਖੇਡਦੇ ਰਹਿਣਾ ਹੀ ਮਕਸਦ ਸੀ।

Davinder Singh

This news is Content Editor Davinder Singh