ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ :ਪ੍ਰਗਿਆਨੰਦਾ ਨੇ ਫਿਰੋਜਾ ਨੂੰ ਡਰਾਅ ’ਤੇ ਰੋਕਿਆ

04/05/2024 8:42:18 PM

ਟੋਰਾਂਟੋ– ਭਾਰਤੀ ਗ੍ਰੈਂਡਮਾਸਟਰ ਆਰ. ਪ੍ਰਗਿਆਨੰਦਾ ਸ਼ਤਰੰਜ ਨੇ ਟੂਰਨਾਮੈਂਟ ਦੇ ਪਹਿਲੇ ਦੌਰ ਵਿਚ ਫਰਾਂਸ ਦੇ ਫਿਰੋਜਾ ਅਲੀਰੇਜਾ ਨਾਲ ਡਰਾਅ ਖੇਡਿਆ ਜਦਕਿ ਡੀ. ਗੁਕੇਸ਼ ਨੂੰ ਵਿਦਿਤ ਗੁਜਰਾਤੀ ਨੇ ਡਰਾਅ ’ਤੇ ਰੋਕਿਆ। ਪੁਰਸ਼ ਵਰਗ ਦੇ ਪਹਿਲੇ ਦਿਨ ਚਾਰੇ ਮੁਕਾਬਲੇ ਡਰਾਅ ਰਹੇ ਜਦਕਿ ਮਹਿਲਾ ਵਰਗ ਵਿਚ ਜੋਂਗਯੀ ਤਾਨ ਨੇ ਹਮਵਤਨ ਟੀ. ਲੇਈ ਨੂੰ ਹਰਾਇਆ। ਭਾਰਤ ਦੀ ਆਰ. ਵੈਸ਼ਾਲੀ ਨੇ ਹਮਵਤਨ ਕੋਨੇਰੂ ਹੰਪੀ ਨੂੰ ਡਰਾਅ ’ਤੇ ਰੋਕਿਆ। ਰੂਸ ਦੀ ਅਲੈਗਜ਼ੈਂਡਰਾ ਗੋਰਿਯਾਸ਼ਿਕਨਾ ਨੇ ਕੈਟਰੀਨਾ ਲਾਗਨੋ ਨਾਲ ਡਰਾਅ ਖੇਡਿਆ। ਉੱਥੇ ਹੀ, ਬੁਲਗਾਰੀਆ ਦੇ ਨੁਰਗੁਲ ਸਲੀਮੋਵਾ ਨੇ ਅੰਨਾ ਮੂਜਿਚੁਕ ਨੂੰ ਡਰਾਅ ’ਤੇ ਰੋਕਿਆ। ਪੁਰਸ਼ ਵਰਗ ਵਿਚ ਫੇਬਿਆਨੋ ਕਾਰੂਆਨਾ ਤੇ ਹਿਕਾਰੂ ਨਾਕਾਮੁਰਾ ਦਾ ਮੁਕਾਬਲਾ ਡਰਾਅ ਰਿਹਾ ਜਦਕਿ ਅਜਰਬੈਜਾਨ ਦੇ ਨਿਜਾਤ ਅਬਾਸੋਵ ਨੇ ਰੂਸ ਦੇ ਇਯਾਨ ਨੈਪੋਮਨਿਆਚੀ ਨੂੰ ਡਰਾਅ ’ਤੇ ਰੋਕਿਆ।

Aarti dhillon

This news is Content Editor Aarti dhillon