ਨਾ ਬੋਲ ਸਕਦੀ ਹੈ, ਨਾ ਸੁਣ ਸਕਦੀ ਹੈ, ਫਿਰ ਵੀ ਹੈ ਸ਼ਤਰੰਜ ਦੀ ਮਲਿਕਾ

09/08/2017 5:12:10 PM

ਜਲੰਧਰ— ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿੰਤਸਰ 'ਚ ਆਮ ਸ਼੍ਰੇਣੀ (ਮਹਿਲਾ ਵਿੰਗ) 'ਚ ਜੀ.ਐੱਨ.ਡੀ.ਯੂ. ਇੰਟਰ ਕਾਲਜ ਸ਼ਤਰੰਜ ਚੈਂਪੀਅਨਸ਼ਿਪ ਕਰਵਾਈ ਗਈ, ਜਿਸ 'ਚ ਵਿਦਿਆਰਥਣ ਮਲਿਕਾ ਹੰਡਾ ਨੇ ਗੋਲਡ ਮੈਡਲ ਜਿੱਤਿਆ।
ਇਸ ਮੌਕੇ 'ਤੇ ਮਲਿਕਾ ਹਾਂਡਾ ਨੇ ਆਪਣੇ ਫੇਸਬੁੱਕ ਪੇਜ਼ 'ਤੇ ਆਪਣੀ ਜਿੱਤ ਦਾ ਸਿਹਰਾ ਆਪਣੀ ਟੀਮ ਦੇ ਇੰਚਰਾਜ਼ ਸੌਰਵ ਰਾਜ ਸਿਰ ਬੰਨਿਆ। ਪੀ.ਟੀ.ਯੂ. ਕਪੂਰਥਲਾ 'ਚ ਆਯੋਜਿਤ ਕਰਵਾਏ ਗਏ ਨਾਰਥ ਜ਼ੋਨ ਇੰਟਰ ਯੂਨੀਵਰਸਿਟੀ ਲਈ ਚੁਣੇ ਗਏ ਜੀ. ਐਨ. ਡੀ. ਯੂ. ਮਹਿਲਾ ਸ਼ਤਰੰਜ ਟੀਮ ਦੇ ਮੈਂਬਰਾਂ ਨੇ ਆਪਣੇ ਸਾਰੇ ਮੈਚਾਂ 'ਚ ਜਿੱਤ ਹਾਸਲ ਕੀਤੀ ਹੈ। ਇਸ ਮੌਕੇ ਮਲਿਕਾ ਹਾਂਡਾ ਨੇ ਡਾ. ਐਸ. ਕੇ. ਅਰੋੜਾ, ਪਿੰ੍ਰਸੀਪਲ ਡੀ.ਏ. ਵੀ. ਕਾਲਜ ਜਲੰਧਰ ਦਾ ਤਹਿ ਦਿਲੋਂ ਧੰਨਵਾਦ ਕੀਤਾ। 
ਤੁਹਾਨੂੰ ਦੱਸ ਦਈਏ ਕਿ ਮਲਿਕਾ ਦੇ ਪਿਤਾ ਸੁਰੇਸ਼ ਹਾਂਡਾ ਨੇ ਆਪਣੀ ਧੀ ਨੂੰ ਹਰ ਕਦਮ ਉੱਤੇ ਉਤਸ਼ਾਹਿਤ ਕੀਤਾ।ਮਲਿਕਾ ਹਾਂਡਾ ਨੇ ਮੰਗੋਲਿਆ 'ਚ ਏਸ਼ੀਅਨ ਸ਼ਤਰੰਜ ਚੈਂਪਿਅਨਸ਼ਿਪ ਵਿਚ ਆਪਣਾ ਦਬਦਬਾ ਕਾਇਮ ਕੀਤਾ ਹੈ। ਮਲਿਕਾ ਹਾਂਡਾ ਜਲੰਧਰ ਦੇ ਖੋਸਲਾ ਡੈਫ ਸਕੂਲ ਦੀ ਵਿਦਿਆਰਥਣ ਰਹੀ ਹੈ।ਮਲਿਕਾ ਦੇ ਪਿਤਾ ਸੁਰੇਸ਼ ਹਾਂਡਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਸਖ਼ਤ ਮਿਹਨਤ ਸਦਕਾ ਹਰ ਕੰਮ ਨੂੰ ਨੇਪਰੇ ਚਾੜ੍ਹਦੀ ਹੈ। ਉਸਨੇ ਪੰਜ ਸਾਲ ਪਹਿਲਾਂ ਸਕੂਲ 'ਚ ਹੀ ਸ਼ਤਰੰਜ ਖੇਡਣੀ ਸ਼ੁਰੂ ਕੀਤੀ ਸੀ।ਇਸ 'ਚ ਉਸਦੀ ਲਗਨ ਵਧਦੀ ਚਲੀ ਗਈ।