2021 ਤੋਂ ਬੈਡਮਿੰਟਨ ਟੂਰਨਾਮੈਂਟਾਂ 'ਚ ਸਿੰਥੈਟਿਕ ਸ਼ਟਲਕੌਕ ਦਾ ਹੋਵੇਗਾ ਇਸਤੇਮਾਲ

01/21/2020 11:32:25 AM

ਸਪੋਰਟਸ ਡੈਸਕ— ਵਿਸ਼ਵ ਬੈਡਮਿੰਟਨ ਮਹਾਸੰਘ (ਬੀ. ਡਬਲਯੂ. ਐੱਫ.) ਅਨੁਸਾਰ ਸਾਲ 2021 'ਚ ਬੈਡਮਿੰਟਨ ਟੂਰਨਾਮੈਂਟਾਂ 'ਚ ਸਿੰਥੈਟਿਕ ਖੰਭਾਂ ਵਾਲੀ ਨਵੇਂ ਤਰ੍ਹਾਂ ਦੀ ਸ਼ਟਲਕੌਕ ਦੀ ਵਰਤੋਂ ਕੀਤੀ ਜਾਵੇਗੀ। ਬੀ. ਡਬਲਯੂ. ਐੱਫ. ਨੇ ਦੱਸਿਆ ਕਿ ਸਿੰਥੈਟਿਕ ਖੰਭਾਂ ਵਾਲੀ ਸ਼ਟਲਕੌਕ ਦਾ ਟਰਾਇਲ ਕੀਤਾ ਗਿਆ ਹੈ, ਜਿਸ ਨੂੰ ਯੋਨੈਕਸ ਨੇ ਸਾਂਝੇ ਤੌਰ ਨਾਲ ਤਿਆਰ ਕੀਤਾ ਹੈ, ਜਿਹੜਾ ਕਾਫੀ ਕਿਫਾਇਤੀ ਹੋਣ ਦੇ ਨਾਲ-ਨਾਲ ਕੁਦਰਤੀ ਖੰਭਾਂ ਵਾਲੀ ਸ਼ਟਲਕੌਕ ਦੀ ਤੁਲਨਾ 'ਚ ਵੱਧ ਲੰਬੇ ਸਮੇਂ ਤਕ ਚੱਲਣ ਵਾਲੀ ਹੈ।ਗਲੋਬਲ ਸੰਸਥਾ ਨੇ ਇਕ ਬਿਆਨ 'ਚ ਕਿਹਾ, ''ਵੱਖਰੇ ਪ੍ਰਯੋਗਾਂ ਤੋਂ ਬਾਅਦ ਇਹ ਦੇਖਿਆ ਗਿਆ ਹੈ ਕਿ ਸਿੰਥੈਟਿਕ ਸ਼ਟਲਕਾਕ ਨਾਲ ਸ਼ਟਲਕਾਕ ਦੀ ਵਰਤੋਂ 25 ਫੀਸਦੀ ਘੱਟ ਕੀਤੀ ਜਾ ਸਕਦੀ ਹੈ ਜੋ ਬੈਡਮਿੰਟਨ ਨੂੰ ਵਿੱਤੀ ਰੂਪ ਨਾਲ ਹੀ ਨਹੀਂ ਸਗੋਂ ਕੁਦਰਤੀ ਰੂਪ ਨਾਲ ਵੀ ਫਾਇਦਾ ਪਹੁੰਚਾਏਗਾ ਅਤੇ ਭਵਿੱਖ 'ਚ ਕਾਰਗਰ ਸਾਬਤ ਹੋਵੇਗਾ। 

ਗਲੋਬਲ ਸੰਸਥਾ ਨੇ ਨਾਲ ਹੀ ਕਿਹਾ ਕਿ ਇਹ ਵੱਖਰੇ ਟੂਰਨਾਮੈਂਟਾਂ ਦੇ ਮੇਜ਼ਬਾਨਾਂ 'ਤੇ ਨਿਰਭਰ ਕਰੇਗਾ ਕਿ ਉਹ ਮਾਨਤਾ ਪ੍ਰਾਪਤ ਸਿੰਥੈਟਿਕ ਸ਼ਟਲਕਾਕ 'ਚ ਕਿਸ ਬਰਾਂਡ ਦੀ ਵਰਤੋਂ ਕਰਦੇ ਹਨ। ਜ਼ਿਕਰਯੋਗ ਹੈ ਕਿ ਇਕ ਸ਼ਟਲਕਾਕ 'ਚ 16 ਖੰਭਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਹੰਸ ਜਾਂ ਬੱਤਖ ਦੇ ਖੰਭ ਹੁੰਦੇ ਹਨ।