2019 ''ਚ ਬੁਮਰਾਹ ਨੇ ਬਣਾਏ ਇਹ ਰਿਕਾਰਡਜ਼, 2020 ''ਚ ਹੋਰ ਬਿਹਤਰੀਨ ਪ੍ਰਦਰਸ਼ਨ ਦੀ ਉਮੀਦ

12/31/2019 4:08:43 PM

ਸਪੋਰਟਸ ਡੈਸਕ— ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਮੰਗਲਵਾਰ ਨੂੰ ਸਾਲ 2019 ਨੂੰ ਮੈਦਾਨ ਦੇ ਅੰਦਰ ਅਤੇ ਬਾਹਰ ਉਪਲਬੱਧੀਆਂ, ਸਿੱਖਣਾ ਅਤੇ ਯਾਦਾਂ ਦਾ ਸਾਲ ਦੱਸਿਆ ਅਤੇ ਕਿਹਾ ਕਿ ਉਹ 2020 'ਚ ਇਕ ਹੋਰ ਸਫਲ ਸਾਲ ਦਾ ਬੇਤਾਬੀ ਨਾਲ ਇੰਤਜ਼ਾਰ ਕਰ ਰਿਹਾ ਹੈ। ਬੁਮਰਾਹ ਨੇ ਆਪਣੇ ਟਵਿਟਰ ਹੈਂਡਲ 'ਤੇ ਇਸ ਸਾਲ ਆਪਣੀ ਉਪਲਬੱਧੀਆਂ ਦੀਆਂ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ, ਸਾਲ 2019 ਮੈਦਾਨ ਦੇ ਅੰਦਰ ਅਤੇ ਬਾਹਰ ਉਪਲਬੱਧੀਆਂ, ਸਿੱਖਣਾ, ਸਖਤ ਮਿਹਨਤ ਅਤੇ ਸੁੱਖਦ ਯਾਦਾਂ ਜੋੜਨ ਦਾ ਸਾਲ ਰਿਹਾ। ਸਾਲ 2020 'ਚ ਮੈਂ ਜੋ ਵੀ ਹਾਸਲ ਕਰਾਂਗਾ ਮੈਨੂੰ ਉਸਦਾ ਇੰਤਜ਼ਾਰ ਹੈ।

ਬੁਮਰਾਹ ਸਾਲ 2019 'ਚ ਨਾ ਸਿਰਫ ਤਿੰਨੋਂ ਫਾਰਮੈਟਾਂ 'ਚ ਭਾਰਤੀ ਤੇਜ਼ ਗੇਂਦਬਾਜ਼ੀ ਦਾ ਆਗੂ ਬਣਿਆ, ਸਗੋਂ ਦੁਨੀਆ ਦਾ ਸਭ ਤੋਂ ਸਰਵਸ਼੍ਰੇਸ਼ਠ ਗੇਂਦਬਾਜ਼ ਵੀ ਬਣਿਆ। 26 ਸਾਲਾ ਬੁਮਰਾਹ ਨੇ 2019 ਦਾ ਅੰਤ ਵਨ-ਡੇ ਅੰਤਰਰਾਸ਼ਟਰੀ ਕ੍ਰਿਕਟ 'ਚ ਨੰਬਰ 1 ਗੇਂਦਬਾਜ਼ ਦੇ ਰੂਪ 'ਚ ਕੀਤਾ ਹੈ ਜਦ ਕਿ ਆਈ. ਸੀ. ਸੀ. ਟੈਸਟ ਰੈਂਕਿੰਗ 'ਚ ਉਹ ਦੁਨੀਆ ਦੇ 6ਵੇਂ ਨੰਬਰ ਦਾ ਗੇਂਦਬਾਜ਼ ਹੈ।
ਇਸ ਸਾਲ ਬੁਮਰਾਹ ਹਰਭਜਨ ਸਿੰਘ ਅਤੇ ਇਰਫਾਨ ਪਠਾਨ ਤੋਂ ਬਾਅਦ ਟੈਸਟ ਕ੍ਰਿਕਟ 'ਚ ਹੈਟ੍ਰਿਕ ਲੈਣ ਵਾਲਾ ਤੀਜਾ ਭਾਰਤੀ ਗੇਂਦਬਾਜ਼ ਬਣਿਆ। ਬੁਮਰਾਹ ਨੇ ਹੁਣ ਤੱਕ ਭਾਰਤ ਵੱਲੋਂ 12 ਟੈਸਟ, 58 ਵਨ-ਡੇ ਅਤੇ 42 ਟੀ-20 ਅੰਤਰਰਾਸ਼ਟਰੀ 'ਚ ਕ੍ਰਮਵਾਰ : 62, 103 ਅਤੇ 51 ਵਿਕਟ ਹਾਸਲ ਕੀਤੀਆਂ ਹਨ।
ਇਹ ਤੇਜ਼ ਗੇਂਦਬਾਜ਼ ਹਾਲਾਂਕਿ ਜ਼ਖਮੀ ਹੋਣ ਦੇ ਕਾਰਨ ਅਗਸਤ ਤੋਂ ਬਾਹਰ ਹੈ। ਉਹ ਹੁਣ ਸੱਟ ਤੋਂ ਉਬਰ ਗਿਆ ਹੈ ਅਤੇ ਸ਼੍ਰੀਲੰਕਾ ਖਿਲਾਫ 5 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਟੀ-20 ਸੀਰੀਜ਼ 'ਚ ਵਾਪਸੀ ਕਰਨ ਲਈ ਤਿਆਰ ਹੈ। ਉਸ ਨੂੰ ਆਸਟਰੇਲੀਆ ਖਿਲਾਫ 14 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਵਨ-ਡੇ ਸੀਰੀਜ਼ ਲਈ ਵੀ ਟੀਮ 'ਚ ਚੁਣਿਆ ਗਿਆ ਹੈ।