ਸੁਪਰ ਓਵਰ ''ਚ ਬੁਮਰਾਹ ਦਾ ਹੁਣ ਤਕ ਦਾ ਸਭ ਤੋਂ ਖਰਾਬ ਪ੍ਰਦਰਸ਼ਨ (ਦੇਖੋਂ ਰਿਕਾਰਡ)

01/29/2020 9:16:13 PM

ਜਲੰਧਰ— ਵਿਸ਼ਵ ਦੇ ਟਾਪ ਗੇਂਦਬਾਜ਼ਾਂ 'ਚ ਸ਼ੁਮਾਰ ਭਾਰਤੀ ਟੀਮ ਦੇ ਜਸਪ੍ਰੀਤ ਬੁਮਰਾਹ ਨੂੰ ਮੈਚ ਦਾ ਪਾਸਾ ਪਲਟਣ ਦੇ ਲਈ ਜਾਣਿਆ ਜਾਂਦਾ ਹੈ। ਸੁਪਰ ਓਪਰ 'ਚ ਸ਼ਾਨਦਾਰ ਗੇਂਦਬਾਜ਼ੀ ਕਰਨ ਵਾਲੇ ਬੁਮਰਾਹ ਦਾ ਅੱਜ ਦਾ ਪ੍ਰਦਰਸ਼ਨ ਸਭ ਤੋਂ ਖਰਾਬ ਰਿਹਾ ਹੈ। ਉਨ੍ਹਾਂ ਨੇ ਤਿੰਨ ਵਾਰ ਸੁਪਰ ਓਪਰ 'ਚ ਗੇਂਦਬਾਜ਼ੀ ਕੀਤੀ ਤੇ ਅੱਜ ਨਿਊਜ਼ੀਲੈਂਡ ਵਿਰੁੱਧ ਉਸ ਨੇ ਸਭ ਤੋਂ ਜ਼ਿਆਦਾ 17 ਦੌੜਾਂ ਦਿੱਤੀਆਂ ਪਰ ਓਪਨਰ ਰੋਹਿਤ ਸ਼ਰਮਾ ਤੇ ਕੇ. ਐੱਲ. ਰਾਹੁਲ ਦੀ ਬਦੌਲਤ ਭਾਰਤੀ ਟੀਮ ਜਿੱਤਣ 'ਚ ਕਾਮਯਾਬ ਰਹੀ।


ਬੁਮਰਾਹ ਨੇ ਹੈਮਿਲਟਨ ਦੇ ਮੈਦਾਨ 'ਚ ਖੇਡੇ ਗਏ ਤੀਜੇ ਟੀ-20 ਅੰਤਰਰਾਸ਼ਟਰੀ ਮੈਚ 'ਚ ਸੁਪਰ ਓਵਰ ਦੌਰਾਨ ਗੇਂਦਬਾਜ਼ੀ ਕੀਤੀ। ਇਸ ਦੌਰਾਨ ਉਸ ਨੂੰ ਪਹਿਲੀ ਤੇ ਦੂਜੀ ਗੇਂਦ 'ਤੇ ਸਿੰਗਲ, ਤੀਜੀ ਗੇਂਦ 'ਤੇ ਛੱਕਾ, ਚੌਥੀ ਗੇਂਦ 'ਤੇ ਚੌਕਾ, ਪੰਜਵੀਂ ਗੇਂਦ 'ਤੇ ਸਿੰਗਲ ਤੇ ਛੇਵੀਂ ਗੇਂਦ 'ਤੇ ਚੌਕਾ ਲਗਾਇਆ। ਇਹ ਸੁਪਰ ਓਵਰ 'ਚ ਉਸਦਾ ਹੁਣ ਤਕ ਦਾ ਸਭ ਤੋਂ ਖਰਾਬ ਪ੍ਰਦਰਸ਼ਨ ਸੀ। ਇਸ ਤੋਂ ਪਹਿਲਾਂ ਉਸ ਨੂੰ 2019 'ਚ ਆਈ. ਪੀ. ਐੱਲ. 'ਚ ਹੈਦਰਾਬਾਦ ਵਿਰੁੱਧ 8 ਦੌੜਾਂ ਦਿੱਤੀਆਂ ਸਨ। ਨਾਲ ਹੀ ਗੁਜਰਾਤ ਲਾਇੰਸ ਵਿਰੁੱਧ 2017 'ਚ ਬੁਮਰਾਹ ਨੇ ਸੁਪਰ ਓਵਰ 'ਚ 4 ਦੌੜਾਂ ਦਿੱਤੀਆਂ ਸਨ।
ਸੁਪਰ ਓਵਰ 'ਚ ਬੁਮਰਾਹ ਦਾ ਪ੍ਰਦਰਸ਼ਨ


4 ਦੌੜਾਂ, ਗੁਜਰਾਤ ਲਾਇੰਸ, ਰਾਜਕੋਟ 2017
8 ਦੌੜਾਂ, ਹੈਦਰਾਬਾਦ ਬਨਾਮ ਮੁੰਬਈ, ਵਾਨਖੇੜੇ ਸਟੇਡੀਅਮ 2019
17 ਦੌੜਾਂ, ਨਿਊਜ਼ੀਲੈਂਡ ਵਿਰੁੱਧ ਹੈਮਿਲਟਨ 2020


ਜ਼ਿਕਰਯੋਗ ਹੈ ਕਿ ਹਿੱਟਮੈਨ ਦੇ ਨਾਂ ਨਾਲ ਮਸ਼ਹੂਰ ਉਪ-ਕਪਤਾਨ ਤੇ ਓਪਨਰ ਰੋਹਿਤ ਸ਼ਰਮਾ ਨੇ ਸੁਪਰ ਓਵਰ ਦੀਆਂ ਆਖਰੀ 2 ਗੇਂਦਾਂ 'ਤੇ ਲਗਾਤਾਰ 2 ਛੱਕੇ ਲਾ ਕੇ ਭਾਰਤ ਨੂੰ ਨਿਊਜ਼ੀਲੈਂਡ ਖਿਲਾਫ ਸਾਹ ਰੋਕ ਦੇਣ ਵਾਲੇ ਬੇਹੱਦ ਰੋਮਾਂਚਕ ਮੁਕਾਬਲੇ ਵਿਚ ਹੈਰਾਨੀਜਨਕ ਜਿੱਤ ਦੁਆ ਦਿੱਤੀ। ਭਾਰਤ ਨੇ ਰੋਹਿਤ ਸ਼ਰਮਾ (65) ਦੇ ਸੀਰੀਜ਼ ਦੇ ਪਹਿਲੇ ਅਰਧ-ਸੈਂਕੜੇ ਨਾਲ 20 ਓਵਰਾਂ ਵਿਚ 5 ਵਿਕਟਾਂ 'ਤੇ 179 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ, ਜਦਕਿ ਨਿਊਜ਼ੀਲੈਂਡ ਦੀ ਟੀਮ ਕਪਤਾਨ ਕੇਨ ਵਿਲੀਅਮਸਨ ਦੀਆਂ 95 ਦੌੜਾਂ ਦੀ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਦੇ ਬਾਵਜੂਦ ਨਿਰਧਾਰਤ ਓਵਰਾਂ ਵਿਚ 6 ਵਿਕਟਾਂ 'ਤੇ 179 ਦੌੜਾਂ ਬਣਾ ਸਕੀ। ਮੈਚ ਫੈਸਲੇ ਲਈ ਸੁਪਰ ਓਵਰ ਵਿਚ ਗਿਆ, ਜਿਸ 'ਚ ਨਿਊਜ਼ੀਲੈਂਡ ਨੇ 17 ਦੌੜਾਂ ਬਣਾਈਆਂ, ਜਦਕਿ ਭਾਰਤ ਨੇ ਸੁਪਰ ਓਵਰ ਦੀਆਂ ਪਹਿਲੀਆਂ 4 ਗੇਂਦਾਂ ਵਿਚ ਸਿਰਫ 8 ਦੌੜਾਂ ਬਣਾਈਆਂ ਸਨ ਪਰ ਰੋਹਿਤ ਨੇ ਅਗਲੀਆਂ 2 ਗੇਂਦਾਂ 'ਤੇ ਛੱਕੇ ਮਾਰ ਕੇ ਜਿੱਤ ਭਾਰਤ ਦੀ ਝੋਲੀ ਵਿਚ ਪਾ ਦਿੱਤੀ। ਭਾਰਤ ਨੇ ਸੁਪਰ ਓਵਰ ਵਿਚ 20 ਦੌੜਾਂ ਬਣਾਈਆਂ ਅਤੇ 5 ਮੈਚਾਂ ਦੀ ਸੀਰੀਜ਼ ਵਿਚ 3-0 ਦੀ ਅਜੇਤੂ ਬੜ੍ਹਤ ਬਣਾ ਲਈ।

Gurdeep Singh

This news is Content Editor Gurdeep Singh