ਹਾਰਦਿਕ ਦੇ ਬੱਲੇ ''ਚੋਂ ਨਿਕਲੀ ਗੋਲੀ, ਅੰਪਾਇਰ ਨੇ ਹੇਠ ਲੇਟ ਕੇ ਬਚਾਈ ਜਾਨ (ਵੀਡੀਓ)

04/23/2018 4:48:54 PM

ਨਵੀਂ ਦਿੱਲੀ (ਬਿਊਰੋ)— ਰਾਜਸਥਾਨ ਰਾਇਲਸ ਨੇ ਰੋਮਾਂਚਕ ਮੁਕਾਬਲੇ 'ਚ ਮੁੰਬਈ ਦੀ ਟੀਮ ਨੂੰ ਤਿਨ ਵਿਕਟਾਂ ਨਾਲ ਹਰਾ ਦਿੱਤਾ ਸੀ। ਰਾਜਸਥਾਨ ਦੇ ਲਈ ਆਲਰਾਊਂਰ ਕ੍ਰਿਸ਼ਣੱਪਾ ਗੌਤਮ ਗੰਭੀਰ ਗੇਮ ਚੇਂਜਰ ਸਾਬਤ ਹੋਏ। ਗੌਤਮ ਨੇ 11 ਗੇਂਦਾਂ 'ਚ 33 ਦੌੜਾਂ ਦੀ ਧਮਾਕੇਦਾਰ ਪਾਰੀ ਖੇਡ ਕੇ ਆਪਣੀ ਟੀਮ ਦੇ ਲਈ ਹਾਰੀ ਬਾਜ਼ੀ ਨੂੰ ਜਿੱਤ 'ਚ ਬਦਲ ਦਿੱਤਾ ਸੀ।
 


ਦਰਅਸਲ ਇਹ ਨੌਜਵਾਨ ਆਲਰਾਊਂਡਰ ਜਦੋਂ ਬੱਲੇਬਾਜ਼ੀ ਕਰਨ ਮੈਦਾਨ 'ਤੇ ਉਤਰਿਆ ਉਸ ਸਮੇਂ ਰਾਜਸਥਾਨ ਦੇ ਹਥੋਂ ਮੈਚ ਫਿਸਲਦਾ ਹੋਇਆ ਨਜ਼ਰ ਆ ਰਿਹਾ ਸੀ। ਟੀਮ ਨੂੰ 17 ਗੇਂਦਾਂ 'ਚ 43 ਦੌੜਾਂ ਦੀ ਜ਼ਰੂਰਤ ਸੀ ਅਤੇ ਗੌਤਮ ਨੇ 4 ਚੌਕੇ ਅਤੇ 2 ਛੱਕੇ ਲਗਾ ਕੇ ਰਾਜਸਥਾਨ ਨੂੰ ਜਿੱਤ ਦਿਵਾ ਦਿੱਤੀ।

ਪਹਿਲਾਂ ਬੱਲੇਬਾਜ਼ੀ ਕਰ ਰਹੀ ਹਾਰਦਿਕ ਪੰਡਯਾ 19ਵੇਂ ਓਵਰ 'ਚ ਬੱਲੇਬਾਜ਼ੀ ਕਰਨ ਆਏ। ਉਸ ਸਮੇਂ ਟੀਮ ਨੂੰ ਤੇਜ਼ੀ ਨਾਲ ਦੌੜਾਂ ਬਣਾਉਣ ਦੀ ਜ਼ਰੂਰਤ ਸੀ। ਇਸ ਲਈ ਪੰਡਯਾ ਨੇ ਆਉਂਦੇ ਹੀ ਆਰਚਰ ਦੀ ਗੇਂਦ 'ਤੇ ਕਰਾਰਾ ਛਾਟ ਲਗਾਇਆ। ਗੋਲੀ ਦੀ ਰਫਤਾਰ ਨਾਲ ਲਗਾਏ ਸ਼ਾਟ ਤੋਂ ਬਚਣ ਲਈ ਅੰਪਾਇਰ ਨੂੰ ਲੇਟ ਕੇ ਆਪਣੀ ਜਾਨ ਬਚਾਉਣੀ ਪਈ।