ਨੇਮਾਰ ਨਾਲੋਂ ਬ੍ਰੇਕਅਪ ਤੋਂ ਬਾਅਦ ਮਾਡਲਿੰਗ ਕਰੀਅਰ ''ਚ ਰੁੱਝੀ ਹੋਈ ਹੈ ਬਰੂਨਾ ਮਾਰਕਵੇਜਾਈਨ

11/13/2018 5:09:23 AM

ਜਲੰਧਰ - ਬ੍ਰਾਜ਼ੀਲ ਦੀ ਸਟਾਰ ਫੁੱਟਬਾਲਰ ਨੇਮਾਰ ਤੋਂ ਬ੍ਰੇਕਅਪ ਤੋਂ ਬਾਅਦ ਵੀ ਮਾਡਲ ਬਰੂਨਾ ਮਾਰਕਵੇਜਾਈਨ ਦੀ ਜ਼ਿੰਦਗੀ ਮਸਤੀ ਨਾਲ ਚੱਲ ਰਹੀ ਹੈ। ਇਸ ਦਾ ਅੰਦਾਜ਼ਾ ਬਰੂਨਾ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਲਾਇਆ ਜਾ ਸਕਦਾ ਹੈ, ਜਿਸ 'ਤੇ ਉਸ ਨੇ ਖੁਸ਼ੀ ਭਰੇ ਅੰਦਾਜ਼ 'ਚ ਆਪਣੀਆਂ ਫੋਟੋਆਂ ਅਪਲੋਡ ਕੀਤੀਆਂ ਹਨ।
ਬਰੂਨਾ ਨੇ ਤਕਰੀਬਨ ਇਕ ਹਫਤੇ ਪਹਿਲਾਂ ਵੀ ਸੁਪਰ ਮਾਡਲ ਗਿਸ਼ੇਲ ਬੰਡਚੇਨ ਨਾਲ ਇਕ ਪ੍ਰਮੋਸ਼ਨਲ ਈਵੈਂਟ ਦੀ ਫੋਟੋ ਸ਼ੇਅਰ ਕਰ ਕੇ ਆਪਣੇ ਪ੍ਰਸ਼ੰਸਕ ਦਾ ਸੰਦੇਸ਼ ਦਿੱਤਾ ਸੀ ਕਿ ਉਹ ਨੇਮਾਰ ਤੋਂ ਬ੍ਰੇਕਅਪ ਤੋਂ ਬਾਅਦ ਟੁੱਟੀ ਨਹੀਂ ਹੈ ਸਗੋਂ ਉਹ ਆਪਣੇ ਕੰਮ 'ਚ ਹੋਰ ਰੁੱਝ ਗਈ ਹੈ।
ਜ਼ਿਕਰਯੋਗ ਹੈ ਕਿ 23 ਸਾਲਾ ਬਰੂਨਾ ਕਰੀਬ 6 ਸਾਲ ਤੋਂ ਪੈਰਿਸ ਸੇਂਟ ਜਰਮਨ ਦੇ ਖਿਡਾਰੀ ਨੇਮਾਰ ਨੂੰ ਡੇਟ ਕਰ ਰਹੀ ਸੀ। ਪਿਛਲੇ ਸਾਲ ਦਸੰਬਰ ਵਿਚ ਦੋਵਾਂ ਦੇ ਵੱਖ ਹੋਣ ਦੀਆਂ ਖਬਰਾਂ ਆਈਆਂ ਸਨ ਪਰ ਕਿਸੇ ਤਰ੍ਹਾਂ ਦੋਵਾਂ ਨੇ ਮਾਮਲਾ ਸੁਲਝਾ ਲਿਆ ਸੀ ਪਰ ਕਰੀਬ 3 ਮਹੀਨੇ ਪਹਿਲਾਂ ਜਦੋਂ ਬਰੂਨਾ ਨੇ ਇਕ ਫਿਲਮ ਵਿਚ ਆਪਣੇ ਹੌਟ ਸ਼ਾਟ ਦਿੱਤੇ ਸਨ, ਉਦੋਂ ਤੋਂ ਦੋਵਾਂ ਵਿਚ ਅਣਬਣ ਚੱਲ ਰਹੀ ਸੀ। ਆਖਿਰਕਾਰ ਦੋਵਾਂ ਨੇ ਆਪਣਾ ਰਿਸ਼ਤਾ ਖਤਮ ਕਰਨ ਦਾ ਐਲਾਨ ਕੀਤਾ। ਬੀਤੇ ਦਿਨੀਂ ਹੈਲੋਵਿਨ ਨਾਈਟ 'ਚ ਵੀ ਬਰੂਨਾ ਨੂੰ ਦਿਲਖਿੱਚਵੀਂ ਡ੍ਰੈੱਸ ਪਹਿਨੀ ਦੇਖਿਆ ਗਿਆ ਸੀ। ਬਰੂਨਾ ਨੇ ਖੁਦ ਆਪਣੇ ਇੰਸਟਾਗ੍ਰਾਮ 'ਤੇ 4 ਫੋਟੋਆਂ ਅਪਲੋਡ ਕੀਤੀਆਂ ਸਨ, ਜਿਨ੍ਹਾਂ ਵਿਚ ਕੈਪਸ਼ਨ ਦਿੱਤੀ ਸੀ-ਸੜਕ 'ਤੇ ਚੱਲਦੇ-ਚੱਲਦੇ। ਬਰੂਨਾ ਦੀ ਉਕਤ ਫੋਟੋ ਨੂੰ ਹੁਣ ਤਕ ਸਾਢੇ 14 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।