6 ਗੇਂਦਾਂ ''ਤੇ 6 ਛੱਕੇ ਖਾਣ ਵਾਲੇ ਬ੍ਰਾਡ ਨੇ ਯੁਵੀ ਦੇ ਬਾਰੇ ''ਚ ਕਹੀ ਵੱਡੀ ਗੱਲ

06/10/2019 11:52:25 PM

ਨਵੀਂ ਦਿੱਲੀ— ਯੁਵਰਾਜ ਸਿੰਘ ਦੇ ਸੰਨਿਆਸ ਲੈਣ ਤੋਂ ਬਾਅਦ ਇੰਗਲੈਂਡ ਦੇ ਤੇਂਜ਼ ਗੇਂਦਬਾਜ਼ ਸਟੁਅਰਡ ਬ੍ਰਾਡ ਨੇ ਕਿਹਾ ਅੱਜ ਮੈਂ ਜਿਸ ਤਰ੍ਹਾਂ ਦਾ ਗੇਂਦਬਾਜ਼ ਹਾਂ ਉਹ ਯੁਵਰਾਜ ਸਿੰਘ ਦੀ ਵਜ੍ਹਾ ਨਾਲ ਹਾਂ। ਬ੍ਰਾਡ ਉਹੀ ਗੇਂਦਬਾਜ਼ ਹੈ, ਜਦੋਂ ਯੁਵਰਾਜ ਨੇ 2007 ਟੀ-20 ਵਿਸ਼ਵ ਕੱਪ ਦੇ ਦੌਰਾਨ 6 ਗੇਂਦਾਂ 'ਤੇ 6 ਛੱਕੇ ਲਗਾਏ ਸੀ ਤੇ ਇਤਿਹਾਸ 'ਚ ਸਦਾ ਦੇ ਲਈ ਆਪਣਾ ਨਾਂ ਦਰਜ ਕਰ ਲਿਆ ਸੀ। ਯੁਵਰਾਜ ਦੇ ਸੰਨਿਆਸ ਤੋਂ ਬਾਅਦ ਹੁਣ ਬ੍ਰਾਡ ਨੇ ਇਕ ਮੀਡੀਆ ਹਾਊਸ ਨਾਲ ਗੱਲਬਾਤ ਕਰਦੇ ਹੋਏ ਤੇ ਉਸਦੀ ਸ਼ਲਾਘਾ ਕਰਦੇ ਹੋਏ ਉਸ ਬਾਰੇ 'ਚ ਕਈ ਗੱਲਾਂ ਦੱਸੀਆਂ। 


ਸਟੁਅਰਡ ਬ੍ਰਾਡ ਨੇ ਕਿਹਾ ਕਿ ਮੈਂ ਉਸ ਸਮੇਂ 19 ਸਾਲ ਦਾ ਸੀ, ਡੈਥ ਓਵਰਾਂ 'ਚ ਗੇਂਦਬਾਜ਼ੀ ਕਰਨ ਦੀ ਕਲਾ ਤੇ ਅਨੁਭਵ ਮੇਰੇ ਕੋਲ ਨਹੀਂ ਸੀ। ਯੁਵੀ ਗੇਂਦ ਨੂੰ ਬਹੁਤ ਵਧੀਆ ਤਰ੍ਹਾਂ ਹਿੱਟ ਕਰ ਰਿਹਾ ਸੀ। ਮੈਂ ਹੁਣ ਵੀ ਸੋਚਦਾ ਹਾਂ ਕਿ ਮੈਂ 6 ਯਾਰਕਰ ਜਾਂ 6 ਸਲੋਅਰ ਗੇਂਦ ਕਰਵਾ ਸਕਦਾ ਸੀ ਪਰ ਉਹ ਸ਼ਾਨਦਾਰ ਫਾਰਮ 'ਚ ਹਿੱਟ ਕਰ ਰਹੇ ਸੀ। ਮੈਂ ਉਸ ਦਿਨ ਨਕਰਾਤਮਕ ਰੂਪ 'ਚ ਦੇਖ ਸਕਦਾ ਹਾਂ ਪਰ ਇਹ ਸੱਚ ਹੈ ਕਿ ਯੁਵਰਾਜ ਸਿੰਘ ਨੇ 6 ਛੱਕਿਆਂ ਨੇ ਮੈਨੂੰ ਵਧੀਆ ਗੇਂਦਬਾਜ਼ ਬਣਾਇਆ।


ਬ੍ਰਾਡ ਨੇ ਯੁਵਰਾਜ ਨੂੰ ਕਿਹਾ ਲਿਜੇਂਡ
ਯੁਵਰਾਜ ਸਿੰਘ ਦੀ ਰਿਟਾਇਰਟਮੈਂਟ ਦੀ ਖਬਰ ਸੁਣਨ ਤੋਂ ਬਾਅਦ ਬ੍ਰਾਡ ਨੇ ਉਨ੍ਹਾਂ ਟਵੀਟ ਤੇ ਇੰਸਟਾਗ੍ਰਾਮ 'ਤੇ ਵਧਾਈ ਦਿੱਤੀ ਹੈ ਤੇ ਨਾਲ ਹੀ ਨਾਲ ਯੁਵੀ ਨੂੰ ਲਿਜੇਂਡ ਕਰਾਰ ਦਿੱਤਾ।

 

Gurdeep Singh

This news is Content Editor Gurdeep Singh