ਕੋਰੋਨਾ ਵਾਇਰਸ ਕਾਰਨ ਬ੍ਰਿਟਿਸ਼ ਤੇ ਆਸਟਰੇਲੀਆਈ ਗ੍ਰਾਂ ਪ੍ਰੀ ਰੱਦ

05/29/2020 3:55:42 PM

ਲੰਡਨ : ਕੋਰੋਨਾ ਵਾਇਰਸ ਕਾਰਨ ਸ਼ੁੱਕਰਵਾਰ ਨੂੰ ਬ੍ਰਿਟਿਸ਼ ਅਤੇ ਆਸਟਰੇਲੀਆਈ ਮੋਟੋ ਗ੍ਰਾਂ ਪ੍ਰੀ ਨੂੰ ਰੱਦ ਕਰ ਦਿੱਤਾ ਗਿਆ। ਬ੍ਰਿਟਿਸ਼ ਰੇਸ ਸਿਲਵਰਸਟੋਨ ਵਿਚ 28 ਤੋਂ 30 ਮਈ ਵਿਚਾਲੇ ਜਦਕਿ ਆਸਟਰੇਲੀਆਈ ਗ੍ਰਾਂ ਪ੍ਰੀ ਫਿਲਿਪ ਆਈਲੈਂਡ ਵਿਚ 23 ਤੋਂ 25 ਅਕਤੂਬਰ ਵਿਚਾਲੇ ਆਯੋਜਿਤ ਕੀਤੀ ਜਾਣੀ ਸੀ। 

ਮੋਟੋ ਗ੍ਰਾਂ ਪ੍ਰੀ ਪ੍ਰਮੋਟਰ ਦ੍ਰੋਣਾ ਸਪੋਰਟਸ ਦੇ ਸੀ. ਈ. ਓ. ਕਾਰਮੇਲਾ ਏਜਪੇਲੇਟਾ ਨੇ ਬਿਆਨ 'ਚ ਕਿਹਾ, ''ਸਾਨੂੰ ਇਨ੍ਹਾਂ ਦੋਵਾਂ ਪ੍ਰਤੀਯੋਗਿਤਾਵਾਂ ਨੂੰ ਰੱਦ ਹੋਣ ਦਾ ਐਲਾਨ ਕਰਦਿਆਂ ਦੁੱਖ ਹੋ ਰਿਹਾ ਹੈ।''

ਸਿਲਵਰਸਟੋਨ ਦੇ ਪ੍ਰਬੰਧਕ ਨਿਰਦੇਸ਼ਕ ਨੇ ਸਟੁਅਰਟ ਪ੍ਰਿੰਗਲ ਨੇ ਕਿਹਾ ਕਿ ਉਸ ਨੂੰ ਬ੍ਰਿਟਿਸ਼ ਗ੍ਰਾਂ ਪ੍ਰੀ ਰੱਦ ਹੋਣ ਨਾਲ ਬੇਹੱਦ ਨਿਰਾਸ਼ਾ ਹੈ। ਉਸ ਨੇ ਕਿਹਾ, ''ਪਰ ਅਸੀਂ ਇਸ ਫੈਸਲੇ ਦਾ ਸਮਰਥਨ ਕਰਦੇ ਹਾਂ ਕਿਉਂਕਿ ਵਿਰੋਧੀ ਹਾਲਾਤਾਂ ਨੂੰ ਦੇਕ ਕੇ ਇਹ ਫੈਸਲਾ ਕੀਤਾ ਗਿਆ।'' ਆਸਟਰੇਲੀਆਈ ਗ੍ਰਾਂ ਪ੍ਰੀ ਕਾਰਪੋਰੇਸ਼ਨ ਦੇ ਚੇਅਰਮੈਨ ਪਾਲ ਲਿਟਿਲ ਨੇ ਵੀ ਨਿਰਾਸ਼ਾ ਪ੍ਰਗਟ ਕੀਤੀ ਪਰ ਫੈਸਲੇ ਦਾ ਸਮਰਥਨ ਕੀਤਾ।

Ranjit

This news is Content Editor Ranjit