ਟੋਕੀਓ ਓਲੰਪਿਕਸ ’ਚ ਭਾਰਤੀ ਮਹਿਲਾ ਹਾਕੀ ਟੀਮ ਦੀ ਲਗਾਤਾਰ ਤੀਜੀ ਹਾਰ, ਬ੍ਰਿਟੇਨ ਨੇ 1-4 ਨਾਲ ਹਰਾਇਆ

07/28/2021 5:24:00 PM

ਟੋਕੀਓ– ਭਾਰਤੀ ਮਹਿਲਾ ਹਾਕੀ ਟੀਮ ਨੂੰ ਹੌਲੀ ਸ਼ੁਰੂਆਤ ਦਾ ਖਾਮੀਆਜ਼ਾ ਬ੍ਰਿਟੇਨ ਖ਼ਿਲਾਫ਼ 1-4 ਦੀ ਹਾਰ ਦੇ ਨਾਲ ਭੁਗਤਨਾ ਪਿਆ ਜੋ ਟੋਕੀਓ ਓਲੰਪਿਕ ਦੀ ਮਹਿਲਾ ਹਾਕੀ ਪ੍ਰਤੀਯੋਗਿਤਾ ਦੇ ਪੂਲ ਏ ’ਚ ਟੀਮ ਦੀ ਲਗਾਤਾਰ ਤੀਜੀ ਹਾਰ ਹੈ। ਸਾਬਕਾ ਚੈਂਪੀਅਨ ਬ੍ਰਿਟੇਨ ਵੱਲੋਂ ਹੇਨਾ ਮਾਰਟਿਨ (ਦੂਜੇ ਤੇ 19ਵੇਂ ਮਿੰਟ) ਨੇ ਦੋ ਗੋਲ ਜਦਕਿ ਲਿਲੀ ਆਉਸਲੇ (42ਵੇਂ ਮਿੰਟ) ਤੇ ਗ੍ਰੇਸ ਬਾਲਸਡਨ (57ਵੇਂ ਮਿੰਟ) ਨੇ ਇਕ-ਇਕ ਗੋਲ ਦਾਗ਼ੇ। ਭਾਰਤ ਵੱਲੋਂ ਇਕਲੌਤਾ ਗੋਲ ਸ਼ਰਮਿਲਾ ਦੇਵੀ (23ਵੇਂ ਮਿੰਟ) ਨੇ ਕੀਤਾ। ਭਾਰਤ ਨੂੰ ਇਸ ਤੋਂ ਪਹਿਲਾਂ ਵਿਸ਼ਵ ’ਚ ਨੰਬਰ ਇਕ ਨੀਦਰਲੈਂਡ ਦੇ ਖ਼ਿਲਾਫ਼ 1-5 ਤੇ ਜਰਮਨੀ ਦੇ ਖ਼ਿਲਾਫ਼ 0-2 ਨਾਲ ਹਾਰ ਝਲਣੀ ਪਈ ਸੀ।

ਜ਼ਿਕਰਯੋਗ ਹੈ ਕਿ ਗੋਲ ਫ਼ਰਕ ਦੇ ਲਿਹਾਜ਼ ਨਾਲ ਭਾਰਤੀ ਟੀਮ ਪੂਲ ਏ ’ਚ ਦੱਖਣੀ ਅਫਰੀਕਾ ਤੋਂ ਅੱਗੇ ਪੰਜਵੇਂ ਸਥਾਨ ’ਤੇ ਹੈ। ਭਾਰਤ ਦਾ ਅਗਲਾ ਮੁਕਾਬਲਾ ਸ਼ੁੱਕਰਵਾਰ ਨੂੰ ਆਇਰਲੈਂਡ ਨਾਲ ਹੋਵੇਗਾ ਜੋ ਉਸ ਨੂੰ ਕਿਸੇ ਵੀ ਹਾਲ ’ਚ ਜਿੱਤਣਾ ਹੋਵੇਗਾ ਤਾਂ ਹੀ ਉਸ ਦੀ ਕੁਆਰਟਰ ਫ਼ਾਈਨਲ ’ਚ ਜਾਣਦੀ ਉਮੀਦਾਂ ਬਣੀਆਂ ਰਹਿਣਗੀਆਂ। ਹਰ ਗਰੁੱਪ ’ਚ ਚੋਟੀ ਦੀਆਂ ਚਾਰ ਟੀਮਾਂ ਕੁਆਰਟਰ ਫ਼ਾਈਨਲ ’ਚ ਪਹੁੰਚਦੀਆਂ ਹਨ।

 


 

Tarsem Singh

This news is Content Editor Tarsem Singh