ਵਿੰਡੀਜ਼ ਟੀਮ ''ਤੇ ਬਰਾਇਨ ਲਾਰਾ ਨੇ ਦਿੱਤਾ ਵੱਡਾ ਬਿਆਨ...

09/06/2017 11:20:29 AM

ਲੰਡਨ— ਕ੍ਰਿਕਟ ਦੀ ਦੁਨੀਆ ਦੇ ਸੁਪਰ-ਡੁਪਰ ਖਿਡਾਰੀਆਂ ਵਿੱਚੋਂ ਇਕ ਵੈਸਟ ਇੰਡੀਜ਼ ਦੇ ਸਾਬਕਾ ਕਪਤਾਨ ਬਰਾਇਨ ਲਾਰਾ ਨੇ ਇਕ ਵੱਡਾ ਬਿਆਨ ਦਿੱਤਾ ਹੈ। ਲਾਡਸ ਵਿਚ ਐਮ.ਸੀ.ਸੀ. ਸਪਰਿਟ ਆਫ ਕ੍ਰਿਕਟ ਲੈਕਚਰ ਦੌਰਾਨ ਕ੍ਰਿਕਟ ਦੇ ਇਸ ਮਹਾਰਥੀ ਨੇ ਕਿਹਾ ਕਿ 90 ਦੇ ਦਹਾਕੇ ਵਿਚ ਵੈਸਟ ਇੰਡੀਜ਼ ਟੀਮ ਵਿਚ ਸਾਰੇ ਅਜੇਤੂ ਰੰਗ ਸਨ ਅਤੇ ਉਸਦੀ ਬਾਦਸ਼ਾਹੀ ਕ੍ਰਿਕਟ ਦੀ ਦੁਨੀਆ ਵਿਚ ਛਾਈ ਹੋਈ ਸੀ, ਇਸਦੇ ਬਾਵਜੂਦ ਸਾਡੀ ਟੀਮ ਹਮੇਸ਼ਾ ਸਹੀ ਭਾਵਨਾ ਨਾਲ ਨਹੀਂ ਖੇਡਦੀ ਸੀ।
ਖੇਡ ਦੀ ਅਖੰਡਤਾ ਬਣਾਏ ਰੱਖਣ ਦੀ ਅਪੀਲ
ਇਸ ਲਈ ਮੈਂ ਅੱਜ ਸਾਰੀਆਂ ਕ੍ਰਿਕਟ ਟੀਮਾਂ ਨੂੰ ਖੇਡ ਦੀ ਅਖੰਡਤਾ ਬਣਾਏ ਰੱਖਣ ਦੀ ਅਪੀਲ ਕਰਦਾ ਹਾਂ। ਇਕ ਖਬਰ ਮੁਤਾਬਕ ਲਾਰਾ ਨੇ ਕਿਹਾ ਕਿ ਖੇਡ ਭਾਵਨਾ ਨਾਲ ਖੇਡਿਆ ਗਿਆ ਖੇਡ ਕ੍ਰਿਕਟ ਦੀ ਅਖੰਡਤਾ ਬਣਾਏ ਰੱਖਦਾ ਹੈ ਅਤੇ ਇਹ ਚੋਟੀ ਦੀਆਂ ਟੀਮਾਂ ਦੀ ਨੈਤਿਕ ਜ਼ਿੰਮੇਦਾਰੀ ਬਣਦੀ ਹੈ ਕਿ ਉਹ ਇਸ ਭਾਵਨਾ ਨੂੰ ਬਣਾਏ ਰੱਖਣ।
ਮਸਤ-ਮਾਲਕ ਅਤੇ ਟੇਂਸ਼ਨ ਫਰੀ
ਤੁਹਾਨੂੰ ਦੱਸ ਦਈਏ ਕਿ ਲਾਰਾ ਦਾ ਇਹ ਬਿਆਨ ਇਸ ਲਈ ਹੈਰਾਨ ਕਰ ਦੇਣਾ ਵਾਲਾ ਹੈ ਕਿਉਂਕਿ ਵੈਸਟਇੰਡੀਜ ਹੀ ਇਕੱਲੀ ਅਜਿਹੀ ਕ੍ਰਿਕਟ ਟੀਮ ਹੈ, ਜਿਸਨੂੰ ਸਭ ਤੋਂ ਜ਼ਿਆਦਾ ਮਸਤ-ਮਾਲਕ ਅਤੇ ਟੇਂਸ਼ਨ ਫਰੀ ਮੰਨਿਆ ਜਾਂਦਾ ਹੈ।
ਹਾਰ ਹੋਵੇ ਜਾਂ ਜਿੱਤ ਇਨ੍ਹਾਂ ਲਈ ਮਾਇਨੇ ਨਹੀਂ ਰੱਖਦਾ
ਹਾਰ ਹੋਵੇ ਜਾਂ ਜਿੱਤ ਇਨ੍ਹਾਂ ਲਈ ਮਾਇਨੇ ਨਹੀਂ ਰੱਖਦਾ ਹੈ, ਇਨ੍ਹਾਂ ਲਈ ਮਾਇਨੇ ਰੱਖਦਾ ਹੈ ਬਸ ਇਨ੍ਹਾਂ ਦਾ ਖੇਡ ਅਤੇ ਇਸ ਵਜ੍ਹਾ ਨਾਲ ਵੈਸਟਇੰਡੀਜ  ਦੇ ਪ੍ਰਸ਼ੰਸਕ ਦੁਨੀਆ ਦੇ ਹਰ ਕੋਨੇ ਵਿੱਚ ਮੌਜੂਦ ਹਨ।
400 ਦੌੜਾਂ ਬਣਾ ਕੇ ਇਤਿਹਾਸ ਰਚਿਆ
ਜ਼ਿਕਰਯੋਗ ਹੈ ਕਿ ਦੌੜ ਮਸ਼ੀਨ ਨਾਮ ਨਾਲ ਪ੍ਰਸਿੱਧ ਬਰਾਇਨ ਲਾਰਾ ਵੈਸਟ ਇੰਡੀਜ਼ ਦੇ ਵਧੀਆ ਬੱਲੇਬਾਜਾਂ ਵਿੱਚੋਂ ਇੱਕ ਰਹੇ ਹਨ। 10 ਅਪ੍ਰੈਲ 2004 ਨੂੰ ਇੰਗਲੈਂਡ ਖਿਲਾਫ ਐਂਟੀਗੁਆ ਟੈਸਟ ਵਿਚ ਬਰਾਇਨ ਲਾਰਾ ਨੇ 400 ਦੌੜਾਂ ਬਣਾ ਕੇ ਇਤਿਹਾਸ ਰਚ ਦਿੱਤਾ ਸੀ। ਟੈਸਟ ਮੈਚਾਂ ਵਿਚ ਇਹ ਕਿਸੇ ਵੀ ਖਿਡਾਰੀ ਦਾ ਸਭ ਤੋਂ ਜ਼ਿਆਦਾ ਵਿਅਕਤੀਗਤ ਸਕੋਰ ਸੀ। ਇਸ ਤੋਂ ਪਹਿਲਾਂ ਇਹ ਰਿਕਾਰਡ ਆਸਟਰੇਲੀਆਈ ਬੱਲੇਬਾਜ਼ ਮੈਥਿਊ ਹੇਡਨ ਦੇ ਨਾਮ ਸੀ, ਜਿਨ੍ਹਾਂ ਨੇ 380 ਦੌੜਾਂ ਬਣਾਈਆਂ ਸਨ। ਪਰ ਬਰਾਇਨ ਚਾਰਲਸ ਲਾਰਾ ਨੇ ਉਸ ਮੈਚ ਵਿਚ 400 ਦੌੜਾਂ ਬਣਾ ਕੇ ਹੇਡਨ ਦਾ ਇਹ ਰਿਕਾਰਡ ਤੋੜ ਦਿੱਤਾ ਸੀ।