ਵਨਡੇ ''ਚ ਦੋ ਗੇਂਦਾਂ ਗੇਂਦਬਾਜ਼ਾਂ ਦੇ ਲਈ ਮਦਦਗਾਰ: ਬ੍ਰੇਟ ਲੀ

06/29/2018 9:36:39 AM

ਨਵੀਂ ਦਿੱਲੀ—ਆਸਟ੍ਰੇਲੀਆ ਦੇ ਸਾਬਕਾ ਦਿੱਗਜ ਤੇਜ਼ ਗੇਂਦਬਾਜ਼ ਬ੍ਰੇਟ ਲੀ ਦਾ ਕਹਿਣਾ ਹੈ ਕਿ ਵਨਡੇ ਫਾਰਮੈਟ 'ਚ ਦੋਨੋਂ ਪਾਸਿਆ ਤੋਂ ਨਵੀਆਂ ਗੇਂਦਾਂ ਦੇ ਇਸਤੇਮਾਲ ਤੋਂ ਗੇਂਦਬਾਜ਼ਾਂ ਨੂੰ ਮਦਦ ਮਿਲੇਗੀ। ਲੀ ਦਾ ਕਹਿਣਾ ਹੈ ਕਿ 50 ਓਵਰਾਂ ਵਾਲੇ ਫਾਰਮੈਟ 'ਚ ਦੋ ਗੇਂਦਾਂ ਦੀ ਵਰਤੋ ਵੱਡਾ ਮੁੱਦਾ ਨਹੀਂ ਹੈ। ਭਾਰਤੀ ਟੈਲੀਵਿਜ਼ਨ ਦਾ ਇਕ ਲੋਕਪ੍ਰਿਯਾ ਚਿਹਰਾ ਰਹਿਣ ਵਾਲੇ ਲੀ ਇਹ ਵੀ ਕਿਹਾ ਕਿ ਉਹ ਵਨਡੇ ਕ੍ਰਿਕਟ ਨੂੰ ਵਾਪਸ ਉਸੇ ਸਥਿਤੀ 'ਚ ਦੇਖਣਾ ਚਾਹੁੰਦੇ ਹਨ, ਜਦੋਂ 250 ਤੋਂ 280 ਦੇ ਸਕੋਰ ਨੂੰ ਚੁਣੌਤੀਪੂਰਨ ਸਕੋਰ ਮੰਨਿਆ ਜਾਂਦਾ ਸੀ।

ਜ਼ਿਕਰਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਇੰਗਲੈਂਡ ਨੇ ਆਸਟ੍ਰੇਲੀਆ ਦੇ ਖਿਲਾਫ ਵਨਡੇ ਮੈਚ 'ਚ 6 ਵਿਕਟਾਂ ਦੇ ਨੁਕਸਾਨ 'ਤੇ 481 ਦੌੜਾਂ ਬਣਾਈਆਂ ਸਨ। ਇਸ ਕਾਰਣ ਭਾਰਤੀ ਕ੍ਰਿਕਟ ਦੇ ਦਿੱਗਜ਼ਾਂ 'ਚ ਸ਼ੁਮਾਰ ਸਚਿਨ ਤੇਂਦੁਲਕਰ ਅਤੇ ਸੌਰਵ ਗਾਂਗੁਲੀ ਤੋ ਨਕਾਰਾਤਮ ਪ੍ਰਤੀਕਿਰਿਆਵਾਂ ਵੀ ਮਿਲੀਆ ਸੀ। ਲੀ ਨੇ ਕਿਹਾ,' ਗੇਂਦਬਾਜ਼ਾਂ ਨੂੰ ਸਿਰਫ ਵਿਕਟ ਚਾਹੀਦੇ ਹਨ। ਉਨ੍ਹਾਂ ਨੂੰ ਉਸ ਪਿੱਚ 'ਤੇ ਵੀ ਵਿਕਟ ਲੈਣਾ ਹੋਵੇਗਾ, ਜਿਸ 'ਚ ਬੱਲੇਬਾਜ਼ ਆਸਾਨੀ ਨਾਲ 400 ਦੌੜਾਂ ਬਣਾ ਰਹੇ ਹਨ ਜਾਂ 450 ਦਾ ਸਕੋਰ ਖੜਾ ਕਰ ਪਾ ਰਹੇ ਹਨ। ਮੈਨੂੰ ਹੁਣ ਵੀ ਲੱਗਦਾ ਹੈ ਕਿ 250-280 ਦਾ ਸਕੋਰ ਸਭ ਤੋਂ ਜ਼ਿਆਦਾ ਹੈ।'

ਤੇਂਦੁਲਕਰ ਨੇ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਦੁਆਰਾ ਵਨਡੇ 'ਚ ਦੋ ਗੇਂਦਾਂ ਦੀ ਵਰਤੋਂ ਦੇ ਨਿਯਮ ਨੂੰ ਇਸ ਫਾਰਮੈਟ ਨੂੰ ਬਿਗਾੜਣ ਵਾਲਾ ਪਹਿਲ ਕਰਾਰ ਦਿੱਤਾ ਸੀ। ਇਸ ਮਾਮਲੇ ' ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਵਕਾਰ ਯੂਨਿਸ ਨੇ ਸਚਿਨ ਦਾ ਸਮਰਥਨ ਕੀਤਾ ਹੈ। ਇਸ 'ਤੇ ਲੀ ਨੇ ਉਲਟ ਪ੍ਰਤੀਕਿਰਿਆ ਦਿੱਤੀ ਹੈ। ਲੀ ਨੇ ਕਿਹਾ, ' ਮੈਨੂੰ ਨਹੀਂ ਲੱਗਦਾ ਕਿ ਵਨਡੇ 'ਚ ਇਕ ਜਾਂ ਦੋ ਗੇਂਦਾਂ ਦੀ ਵਰਤੋ ਨਾਲ ਕੋਈ ਮੁੱਦਾ ਖੜਾ ਹੋ ਸਕਦਾ ਹੈ। ਦੋ ਨਵੀਂਆਂ ਗੇਂਦਾਂ ਦਾ ਹੋਣਾ ਵਨਡੇ ਫਾਰਮੈਟ 'ਚ ਗੇਂਦਬਾਜ਼ਾਂ ਨੂੰ ਮਦਦ ਦੇ ਸਕਦਾ ਹੈ।'

ਆਸਟ੍ਰੇਲੀਆ ਦੇ ਸਾਬਕਾ ਖਿਡਾਰੀ ਨੇ ਕਿਹਾ ਕਿ ਦੋ ਗੇਂਦਾਂ ਦੀ ਵਰਤੋਂ  ਦਾ ਫਾਇਦਾ ਇਹ ਹੈ ਕਿ ਇਹ ਰਿਵਰਸ ਸਵਿੰਗ 'ਚ ਪਰੇਸ਼ਾਨੀ ਖੜੀ ਨਹੀਂ ਕਰੇਗੀ ਅਤੇ ਇਹ ਅੱਜ ਦੇ ਸਮੇਂ 'ਚ ਗੇਂਦਬਾਜ਼ੀ ਦੇ ਲਈ ਬਹੁਤ ਹੀ ਅਹਿਮ ਉਪਕਰਨ ਹੈ। ਆਸਟ੍ਰੇਲੀਆ ਦੇ ਸਭ ਤੋਂ ਸਫਲਤਮ ਗੇਂਦਬਾਜ਼ਾਂ 'ਚ ਸ਼ੁਮਾਰ ਲੀ ਨੇ ਕਿਹਾ ਕਿ ਦੋ ਗੇਂਦਾਂ ਦੇ ਹੋਣ ਨਾਲ ਮੈਚ ਗੇਂਦਬਾਜ਼ਾਂ ਦੇ ਲਈ ਸਹਿਜ ਹੋ ਜਾਂਦਾ ਹੈ। ਇਹ ਜ਼ਰੂਰੀ ਹੈ ਕਿ ਪਿੱਚ 'ਤੇ ਵਧੇਰੇ ਰੂਪ 'ਚ ਘਾਹ ਹੈ। ਮੇਰੇ ਲਈ ਇਹ ਸਭ ਤੋਂ ਸਹੀ ਤਰੀਕਾ ਹੈ। ਮੈਂ ਇਹ ਨਹੀਂ ਕਿਹਾ ਰਿਹਾ ਕਿ ਪਿੱਚ 'ਤੇ ਜ਼ਿਆਦਾ ਘਾਹ ਹੋਵੇ, ਪਰ ਇੰਨੀ ਘਾਹ ਮੌਜੂਦ ਹੋਵੇ, ਜਿਸ 'ਚ ਗੇਂਦਬਾਜ਼ ਕੰਮ ਕਰ ਸਕੇ।