ਬ੍ਰਾਜ਼ੀਲ ਦੇ ਕੋਚ ਟਿਟੇ ਨਿਰਾਸ਼, ਸਵਿਸ ਕੋਚ ਨੂੰ ਟੀਮ ''ਤੇ ਮਾਣ

06/18/2018 4:19:01 PM

ਰੋਸਤੋਵ ਆਨ ਦੋਨ : ਫੁੱਟਬਾਲ ਵਿਸ਼ਵ ਕੱਪ ਦੇ ਮਜ਼ਬੂਤ ਦਾਅਵੇਦਾਰਾਂ 'ਚ ਸ਼ੁਮਾਰ ਬ੍ਰਾਜ਼ੀਲ ਨੂੰ ਸਵਿਜ਼ਰਲੈਂਡ ਨੇ ਕਲ 1-1 ਦੀ ਬਰਾਬਰੀ 'ਤੇ ਰੋਕ ਦਿੱਤਾ। ਇਸ ਨਤੀਜੇ ਨਾਲ ਬ੍ਰਾਜ਼ੀਲ ਦੇ ਕੋਚ ਟਿਟੇ ਨਿਰਾਸ ਦਿਸੇ ਤਾਂ ਉਥੇ ਹੀ ਸਵਿਜ਼ਰਲੈਂਡ ਦੇ ਕੋਚ ਨੂੰ ਆਪਣੀ ਨੂੰ ਆਪਣੀ ਟੀਮ 'ਤੇ ਮਾਣ ਹੈ। ਵਿਸ਼ਵ ਕੱਪ 'ਚ 1978 ਦੇ ਬਾਅਦ ਪਹਿਲੀ ਵਾਰ ਹੋਇਆ ਹੈ ਜਦੋਂ ਬ੍ਰਾਜ਼ੀਲ ਦੀ ਟੀਮ ਸ਼ੁਰੂਆਤੀ ਮੁਕਾਬਲਾ ਜਿੱਤਣ ਨਾ ਅਸਫਲ ਰਹੀ।

ਵਿਸ਼ਵ ਕੱਪ 'ਚ 1978 ਦੇ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਬ੍ਰਾਜ਼ੀਲ ਦੀ ਟੀਮ ਸ਼ੁਰੂਆਤੀ ਮੁਕਾਬਲਾ ਜਿੱਤਣ 'ਚ ਅਸਫਲ ਰਹੀ ਹੋਵੇ। ਮੈਚ ਦੇ ਬਾਅਦ ਟਿਟੇ ਨੇ ਕਿਹਾ ਮੈਨੂੰ ਲਗਦਾ ਹੈ ਕਿ ਖਿਡਾਰੀ ਥੋੜੇ ਦਬਾਅ 'ਚ ਸਨ, ਇਹ ਪਹਿਲਾ ਮੈਚ ਸੀ। ਉਨ੍ਹਾਂ ਕਿਹਾ ਜਦੋਂ ਅਸੀਂਗੋਲ ਕੀਤਾ ਸੀ ਤਦ ਤੱਕ ਮੈਂ ਖੁਸ਼ ਸੀ। ਅਸੀਂ ਚੰਗਾ ਖੇਡ ਰਹੇ ਸੀ ਪਰ ਫਿਰ ਉਨ੍ਹਾਂ ਨੇ ਆਪਣੇ ਖੇਡ ਦੇ ਪੱਧਰ ਨੂੰ ਉੱਪਰ ਚੁੱਕਿਆ ਹੈ। ਸਾਨੂੰ ਦੋਬਾਰਾ ਲੈਅ ਹਾਸਲ ਕਰਨ ਲਈ 10 ਮਿੰਟ ਦਾ ਸਮਾਂ ਲੱਗਾ।

ਟਿਟੇ ਸਭ ਤੋਂ ਜ਼ਿਆਦਾ ਨਿਰਾਸ਼ ਇਸ ਗੱਲ ਤੋਂ ਦਿਸੇ ਕਿ ਬ੍ਰਾਜ਼ੀਲ ਦੀ ਟੀਮ ਕਈ ਮੌਕੇ ਮਿਲਣ ਦੇ ਬਾਵਜੂਦ ਉਨ੍ਹਾਂ ਨੂੰ ਗੋਲ 'ਚ ਨਹੀਂ ਬਦਲ ਸਕੀ। ਉਨ੍ਹਾਂ ਕਿਹਾ ਅਸੀਂ ਮੌਕਿਆਂ ਦਾ ਪੂਰਾ ਫਾਇਦਾ ਨਹੀਂ ਚੁੱਕ ਸਕੇ। ਵਿਸ਼ਵ ਕੱਪ ਖਿਤਾਬ ਨੂੰ ਪੰਜ ਵਾਰ ਜਿੱਤਣ ਵਾਲੀ ਬ੍ਰਾਜ਼ੀਲ ਨੇ ਪਹਿਲੇ ਹਾਫ 'ਚ ਫਿਲੀਪੇ ਕਾਉਟਿਨਹੋ ਦੇ 17ਵੇਂ ਮਿੰਟ 'ਚ ਕੀਤੇ ਗੋਲ ਦੀ ਮਦਦ ਤੋਂ ਹਾਫ ਟਾਈਮ ਤੱਕ 1-0 ਨਾਲ ਬੜ੍ਹਤ ਬਣਾ ਲਈ ਸੀ ਪਰ ਇਕ ਗੋਲ ਗੁਆਉਣ ਦੇ ਬਾਅਦ ਵੀ ਸਵਿਜ਼ਰਲੈਂਡ ਟੀਮ ਨੇ ਆਪਾ ਨਹੀਂ ਗੁਆਇਆ ਅਤੇ ਮੌਕੇ ਦਾ ਇੰਤਜ਼ਾਰ ਕੀਤਾ। ਉਸਦੇ ਲਈ ਬਰਾਬਰੀ ਦਾ ਗੋਲ ਸਟੀਵਨ ਜੁਬੇਰ ਨੇ 50ਵੇਂ ਮਿੰਟ 'ਚ ਕੀਤਾ। ਇਸ ਪ੍ਰਦਰਸ਼ਨ 'ਤੇ ਸਵਿਸ ਕੋਚ ਵਲਾਦੀਮਿਰ ਪੇਤਕੋਵਿਚ ਕਾਫੀ ਖੁਸ਼ ਹਨ। ਉਨ੍ਹਾਂ ਕਿਹਾ, ਮੈਨੂੰ ਆਪਣੇ ਖਿਡਾਰੀਆਂ 'ਤੇ ਮਾਣ ਹੈ। ਮੈਨੂੰ ਉਮੀਦ ਹੈ ਕਿ ਦੂਜੀਆਂ ਟੀਮਾਂ ਹੁਣ ਸਾਡੀ ਟੀਮ ਨੂੰ ਗੰਭੀਰਤਾ ਨਾਲ ਲੈਣਗੀਆਂ।