ਕੋਲਿਨ ਮੁਨਰੋ ਨੇ ਬੱਲੇ ਨਾਲ ਕੀਤਾ ਕਮਾਲ, 53 ਦੌੜਾਂ ਦੀ ਤੂਫਾਨੀ ਪਾਰੀ 'ਚ ਲਾਏ 4 ਛ੍ੱਕੇ

08/02/2019 12:09:25 PM

ਸਪੋਰਟਸ ਡੈਸਕ— ਕਨਾਡਾ 'ਚ ਖੇਡੇ ਜਾ ਰਹੇ ਗਲੋਬਲ ਕਨਾਡਾ ਟੀ20 ਕ੍ਰਿਕਟ ਲੀਗ 'ਚ ਵਰਲਡ ਕ੍ਰਿਕਟ ਦੇ ਸਿਤਾਰਿਆਂ ਨਾਲ ਸੱਜੀ ਗਲੋਬਲ ਕਨਾਡਾ ਟੀ20 ਲੀਗ 'ਚ ਹਰ ਮੈਚ 'ਚ ਇਸ 'ਚ ਸ਼ਾਮਲ ਟੀਮਾਂ ਵਿਚਾਲੇ ਇਕ ਖਾਸ ਤਰ੍ਹਾਂ ਦੀ ਜੰਗ ਦੇਖਣ ਨੂੰ ਮਿਲ ਰਹੀ ਹੈ। ਵੀਰਵਾਰ ਨੂੰ ਗਲੋਬਲ ਕਨਾਡਾ ਟੀ20 ਲੀਗ 'ਚ 10ਵਾਂ ਮੈਚ ਬ੍ਰੇਮਟਾਨ ਵੂਲਵਸ ਤੇ ਵਿਨੀਪੇਗਸ ਹਾਕਸ ਵਿਚਾਲੇ ਖੇਡਿਆ ਗਿਆ। ਇਸ ਮੈਚ 'ਚ ਬਰੇਮਟਾਨ ਵੂਲਵਸ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਦੇ ਹੋਏ ਵਿਨਿਪੇਗਸ ਹਾਕਸ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। 

ਗਲੋਬਲ ਕਨਾਡਾ ਟੀ20 ਲੀਗ 'ਚ ਬਰੇਮਟਾਨ ਵੂਲਵਸ ਦੇ ਕਪਤਾਨ ਨੇ ਟਾਸ ਦਾ ਬਾਸ ਬਣਦੇ ਹੀ ਵਿਨੀਪੇਗਸ ਹਾਕਸ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਨੂੰ ਕਿਹਾ ਵਿਨੀਪੇਗਸ ਹਾਕਸ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਸ਼ੁਰੂਆਤ ਚੰਗੀ ਨਹੀਂ ਰਹੀ ਤੇ 6 ਦੌੜਾਂ ਦੇ ਸਕੋਰ 'ਤੇ ਹੀ ਸਲਾਮੀ ਬੱਲੇਬਾਜ਼ ਕਰਿਸ ਲਿਨ ਦੀ ਵੱਡੀ ਵਿਕਟ ਨੂੰ ਗੁਆ ਦਿੱਤੀ।  ਵਿਨਿਪੇਗਸ ਹਾਕਸ ਦੀ ਪਾਰੀ ਬੁਰੀ ਤਰ੍ਹਾਂ ਨਾਲ ਲੜਖੜਾ ਗਈ ਤੇ ਵੇਖਦੇ ਹੀ ਵੇਖਦੇ 77 ਦੌੜਾਂ ਦੇ ਸਕੋਰ 'ਤੇ 8 ਵਿਕੇਟਾਂ ਡਿੱਗ ਗਈਆਂ। ਇੱਥੇ ਅਖੀਰ 'ਚ ਕਲੀਮ ਸਾਨਿਆ ਨੇ 27 ਦੌੜਾਂ ਦੀ ਪਾਰੀ ਖੇਡ ਆਪਣੀ ਟੀਮ ਨੂੰ 109 ਦੇ ਸਕੋਰ 'ਤੇ ਪਹੁੰਚਾਇਆ। ਪਰ ਪੂਰੀ ਟੀਮ 18.5 ਓਵਰਾਂ 'ਚ 116 ਦੌੜਾਂ ਦੇ ਸਕੋਰ 'ਤੇ ਢੇਰ ਹੋ ਗਈ।
116 ਦੌੜਾਂ ਦੇ ਦੇ ਸਕੋਰ 'ਤੇ ਆਊਟ ਕਰਨ ਤੋਂ ਬਾਅਦ ਬਰੇਮਟਾਨ ਵੂਲਵਸ ਦੀ ਟੀਮ ਬੱਲੇਬਾਜ਼ੀ ਕਰਨ ਉਤਰੀ ਬਰੇਮਟਾਨ ਵੂਲਵਸ ਦੀ ਸ਼ੁਰੂਆਤ ਤਾਂ ਹੋਰ ਵੀ ਜ਼ਿਆਦਾ ਖ਼ਰਾਬ ਰਹੀ ਅਤੇ ਇਕ ਤੋਂ ਬਾਅਦ ਇਕ 30 ਦੌੜਾਂ ਦੇ ਸਕੋਰ 'ਤੇ ਹੀ ਤਿੰਨ ਵਿਕਟਾਂ ਗੁਆ ਦਿੱਤੀਆਂ। ਪਰ ਕਪਤਾਨ ਕੋਲਿਨ ਮੁਨਰੋ ਨੇ ਨੰਬਰ ਪੰਜ ਬੱਲੇਬਾਜ਼ ਬਾਬਰ ਹਯਾਤ ਨਾਲ ਮਿਲ ਕੇ ਚੌਥੇ ਵਿਕਟ ਲਈ ਅਜੇਤੂ 92 ਦੌੜਾਂ ਦੀ ਸਾਂਝੇ ਕਰ ਆਪਣੀ ਟੀਮ ਨੂੰ 14.3 ਓਵਰ 'ਚ ਹੀ ਜਿੱਤ ਤੱਕ ਪਹੁੰਚਾ ਦਿੱਤਾ। ਕਪਤਾਨ ਮੁਨਰੋ ਨੇ 31 ਗੇਂਦਾਂ 'ਚ 53 ਤੂਫਾਨੀ ਪਾਰੀ ਖੇਡੀ ਤੇ ਬਾਬਰ ਹਯਾਤ ਨੇ 28 ਗੇਂਦ 'ਚ 37 ਦੌੜਾਂ ਬਣਾਈਆ।