ਮੁੱਕੇਬਾਜ਼ੀ ਸਿਰਫ ਮਰਦਾਂ ਦੀ ਖੇਡ ਨਹੀਂ  : ਮੈਰੀਕਾਮ

06/11/2020 9:14:51 PM

ਨਵੀਂ ਦਿੱਲੀ- 6 ਵਾਰ ਦੀ ਵਿਸ਼ਵ ਚੈਂਪੀਅਨ ਤੇ ਓਲੰਪਿਕ ਤਮਗਾ ਜੇਤੂ ਐੱਮ. ਸੀ. ਮੈਰੀਕਾਮ ਨੇ ਬੁੱਧਵਾਰ ਨੂੰ ਆਨਲਾਈਨ ਕਲਾਸ ਦੌਰਾਨ 25 ਹਜ਼ਾਰ ਵਿਦਿਆਰਥੀਆਂ ਨਾਲ ਆਪਣੇ ਜੀਵਨ ਦੀ ਕਹਾਣੀ ਸਾਂਝੀ ਕਰਦੇ ਹੋਏ ਕਿਹਾ ਕਿ ਮੁੱਕੇਬਾਜ਼ੀ ਸਿਰਫ ਮਰਦਾਂ ਦੀ ਖੇਡ ਨਹੀਂ ਹੈ। ਰਾਜ ਸਭਾ ਮੈਂਬਰ ਮੈਰੀਕਾਮ ਨੇ 'ਲੀਜੈਂਡਸ ਆਫ ਅਨਅਕੈਡਮੀ' ਪ੍ਰੋਗਰਾਮ 'ਚ ਹਿੱਸੇ ਦੇ ਤਹਿਤ ਲਾਈਵ ਸੈਸ਼ਨ ਦਾ ਸੰਚਾਲਨ ਕੀਤਾ। ਇਹ ਸੈਸ਼ਨ 60 ਮਿੰਟ ਚੱਲਿਆ, ਜਿਸ 'ਚ ਮੈਰੀਕਾਮ ਨੇ ਆਪਣੀ ਯਾਤਰਾ ਇਸ ਦੌਰਾ ਆਈਆਂ ਅੜਚਨਾਂ ਤੇ ਉਸ ਨੇ ਸਫਲਤਾ ਹਾਸਲ ਕਰਨ ਲਈ ਅੜਚਨਾਂ ਕਿਵੇਂ ਪਾਰ ਕੀਤੀਆਂ, ਇਸ ਬਾਰੇ ਗੱਲ ਕੀਤੀ। 
ਲੰਡਨ ਓਲੰਪਿਕ 2012 ਦੀ ਕਾਂਸੀ ਤਮਗਾ ਜੇਤੂ ਮੈਰੀਕਾਮ ਨੇ ਸੈਸ਼ਨ ਵਿਚ ਹਿੱਸਾ ਲੈ ਰਹੀਆਂ ਕੁੜੀਆਂ ਨੂੰ ਵਿਸ਼ੇਸ਼ ਸੰਦੇਸ਼ ਦਿੰਦਿਆਂ ਕਿਹਾ ਕਿ ਮੁੱਕੇਬਾਜ਼ੀ ਸਿਰਫ ਮਰਦਾਂ ਦੀ ਖੇਡ ਨਹੀਂ ਹੈ। ਉਸ ਨੇ ਵਿਦਿਆਰਥਣਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਜ਼ਿੰਦਗੀ 'ਚ ਕਈ ਅੜਚਨਾਂ ਆਉਂਦੀਆਂ ਹਨ ਪਰ ਲੋਕਾਂ ਨੂੰ ਸਖਤ ਮਿਹਨਤ ਜਾਰੀ ਰੱਖਣੀ ਚਾਹੀਦੀ ਹੈ ਤੇ ਆਪਣੇ ਟੀਚੇ ਨੂੰ ਲੈ ਕੇ ਵਚਨਵੱਧ ਹੋਣਾ ਚਾਹੀਦਾ ਹੈ।

Gurdeep Singh

This news is Content Editor Gurdeep Singh