ਮੁੱਕੇਬਾਜ਼ ਆਕਾਸ਼ ਨੇ ਵਿਸ਼ਵ ਚੈਂਪੀਅਨਸ਼ਿਪ ''ਚ ਭਾਰਤ ਨੂੰ ਦਿਵਾਇਆ ਪਹਿਲਾ ਤਮਗਾ

11/03/2021 3:11:22 AM

ਨਵੀਂ ਦਿੱਲੀ- ਆਕਾਸ਼ ਕੁਮਾਰ (54) ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਰੀਓ ਓਲੰਪਿਕ ਦੇ ਚਾਂਦੀ ਤਮਗਾ ਜੇਤੂ ਵੈਨੇਜੂਏਲਾ ਦੇ ਯੋਏਲ ਫਿਨੋਲ ਨੂੰ ਮੰਗਲਵਾਰ ਨੂੰ ਇਕਪਾਸੜ ਅੰਦਾਜ਼ ਵਿਚ 5-0 ਨਾਲ ਹਰਾ ਕੇ ਸਰਬੀਆ ਦੇ ਬੇਲਗ੍ਰੇਡ ਵਿਚ ਜਾਰੀ 2021 ਏ. ਆਈ. ਬੀ. ਏ. ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰਨ ਦੇ ਨਾਲ ਹੀ ਦੇਸ਼ ਲਈ ਇਸ ਪ੍ਰਤੀਯੋਗਿਤਾ ਵਿਚ ਘੱਟ ਤੋਂ ਘੱਟ ਕਾਂਸੀ ਤਮਗਾ ਤੈਅ ਕਰ ਦਿੱਤਾ। ਆਕਾਸ਼ ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਤਮਗਾ ਜਿੱਤਣ ਵਾਲੇ 7ਵੇਂ ਭਾਰਤੀ ਪੁਰਸ਼ ਮੁੱਕੇਬਾਜ਼ ਬਣ ਗਿਆ ਹੈ।

ਇਹ ਖ਼ਬਰ ਪੜ੍ਹੋ- T20 WC, SA v BAN : ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾਇਆ


ਇਸ ਤੋਂ ਪਹਿਲਾਂ 5 ਵਾਰ ਦੇ ਏਸ਼ੀਆਈ ਤਮਗਾ ਜੇਤੂ ਸ਼ਿਵ ਥਾਪਾ (63.5 ਕਿਲੋ) ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿਚ ਪਹੁੰਚ ਗਿਆ ਤੇ ਵਿਸ਼ਵ ਚੈਂਪੀਅਨਸ਼ਿਪ ਵਿਚ 2 ਤਮਗੇ ਜਿੱਤਣ ਵਾਲਾ ਪਹਿਲਾ ਭਾਰਤੀ ਪੁਰਸ਼ ਮੁੱਕੇਬਾਜ਼ ਬਣਨ ਤੋਂ ਉਹ ਇਕ ਜਿੱਤ ਦੂਰ ਹੈ। ਅਸਾਮ ਦੇ 27 ਸਾਲਾ ਥਾਪਾ ਨੇ ਫਰਾਂਸ ਦੇ ਲਾਓਨੇਸ ਹਾਮਰਾਓਈ ਨੂੰ ਦੇਰ ਰਾਤ ਤੱਕ ਚੱਲੇ ਮੁਕਾਬਲੇ ਵਿਚ 4-1 ਨਾਲ ਹਰਾਇਆ। ਥਾਪਾ ਨੇ 2015 ਵਿਚ ਦੋਹਾ ਵਿਚ ਹੋਈ ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਜਿੱਤਿਆ ਸੀ। ਉਹ ਸੋਮਵਾਰ ਨੂੰ ਜਿੱਤ ਦਰਜ ਕਰਨ ਵਾਲਾ ਇਕੱਲਾ ਭਾਰਤੀ ਰਿਹਾ, ਜਦਕਿ ਏਸ਼ੀਆਈ ਚਾਂਦੀ ਤਮਗਾ ਜੇਤੂ ਦੀਪਕ ਬੋਹਰੀਆ (51 ਕਿਲੋ) ਸਮੇਤ ਚਾਰ ਹੋਰ ਮੁੱਕੇਬਾਜ਼ ਹਾਰ ਕੇ ਬਾਹਰ ਹੋ ਗਏ।

ਇਹ ਖ਼ਬਰ ਪੜ੍ਹੋ-UAE 'ਚ IPL ਖੇਡਣ ਨਾਲ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੂੰ ਹੋਇਆ ਫਾਇਦਾ : ਸਾਊਦੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 

Gurdeep Singh

This news is Content Editor Gurdeep Singh