ਵਿਰਾਟ ਤੋਂ ਵੀ ਫਿੱਟ ਹੈ ਗੇਂਦਬਾਜ਼ ਨਵਦੀਪ ਸੈਣੀ, ਗੁੰਦਿਆ ਹੋਇਆ ਸਰੀਰ ਦੇਖ ਹੋਵੇਗੀ ਹੈਰਾਨੀ

01/18/2020 7:05:29 PM

ਸਪੋਰਟਸ ਡੈਸਕ : ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਫਿੱਟਨੈਸ ਦੇ ਕਿੰਨੇ ਲੋਕ ਮੁਰੀਦ ਹਨ ਇਹ ਜਗ ਜ਼ਾਹਰ ਹੈ। ਭਾਰਤੀ ਕ੍ਰਿਕਟ ਟੀਮ ਵਿਚ ਕਈ ਖਿਡਾਰੀ ਅਜਿਹੇ ਹਨ, ਜਿਨ੍ਹਾਂ ਦਾ ਸਰੀਰ ਬਹੁਤ ਸੁਡੋਲ ਅਤੇ ਫਿੱਟ ਹੈ ਪਰ ਤੁਸੀਂ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਦੀ ਫਿੱਟਨੈਸ ਅਤੇ ਬਾਡੀ ਨੂੰ ਦੇਖੋਗੇ ਤਾਂ ਵਿਰਾਟ ਅਤੇ ਬਾਕੀ ਖਿਡਾਰੀਆਂ ਨੂੰ ਭੁਲ ਜਾਓਗੇ। ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਆਪਣੀ ਫਿੱਟਨੈਸ ਨੂੰ ਲੈ ਕੇ ਕਾਫੀ ਮਿਹਨਤ ਕਰਦੇ ਹਨ, ਜਿਸ ਕਾਰਨ ਤੁਸੀਂ ਉਸ ਨੂੰ ਫਿੱਟਨੈਸ ਦੇ ਮਾਮਲੇ 'ਚ ਸਭ ਤੋਂ ਫਿੱਟ ਖਿਡਾਰੀ ਕਹਿ ਸਕਦੇ ਹੋ।

ਨਵਦੀਪ ਸੈਣੀ ਦੀ ਖਾਸੀਅਤ

ਨਵਦੀਪ ਸੈਣੀ ਆਈ. ਪੀ. ਐੱਲ. ਦੌਰਾਨ ਤੇਜ਼ ਗੇਂਦਬਾਜ਼ੀ ਅਤੇ ਸਟੀਕ ਲਾਈਨ-ਲੈਂਥ ਨਾਲ ਸਭ ਦਾ ਦਿਲ ਜਿੱਤ ਲਿਆ। ਸੈਣੀ 150 ਕਿ.ਮੀ. ਪ੍ਰਤੀ ਰਫਤਾਰ ਨਾਲ ਤੇਜ਼ ਗੇਂਦਬਾਜ਼ ਯਾਰਕਰ ਸੁੱਟਦੇ ਹਨ, ਜਿਸ ਨੂੰ ਬੱਲਬਾਜ਼ ਨੂੰ ਖੇਡਣ 'ਚ ਕਾਫੀ ਮੁਸ਼ਕਿਲ ਹੁੰਦੀ ਹੈ। ਉਸ ਦੇ ਇਸ ਪ੍ਰਦਰਸ਼ਨ ਨੂੰ ਦੇਖਦਿਆਂ ਸੈਣੀ ਨੂੰ ਭਾਰਤੀ ਟੀਮ 'ਚ ਚੁਣਿਆ ਗਿਆ ਹੈ।

ਕਰੀਅਰ : ਸੈਣੀ ਨੇ ਭਾਰਤ ਲਈ 8 ਟੀ-20 ਅਤੇ 2 ਵਨ ਡੇ ਮੈਚ ਖੇਡੇ ਹਨ, ਜਿਸ ਵਿਚੋਂ ਉਸ ਨੇ ਕ੍ਰਮਵਾਰ : 11 ਅਤੇ 4 ਵਿਕਟਾਂ ਹਾਸਲ ਕੀਤੀਆਂ ਹਨ।