ਬੋਟਾਸ ਹੰਗਰੀ ਗ੍ਰਾਂ. ਪ੍ਰੀ. ਦੇ ਤੀਜੇ ਅਭਿਆਸ ''ਚ ਚੋਟੀ ''ਤੇ ਰਿਹਾ

07/18/2020 11:45:14 PM

ਬੁਡਾਪੇਸਟ – ਵਾਲਟੇਰੀ ਬੋਟਾਸ ਮਰਸੀਡੀਜ਼ ਟੀਮ ਦੇ ਆਪਣੇ ਸਾਥੀ ਡਰਾਈਵਰ ਲੂਈਸ ਹੈਮਿਲਟਨ ਨੂੰ ਪਛਾੜ ਕੇ ਮੀਂਹ ਪ੍ਰਭਾਵਿਤ ਹੰਗਰੀ ਗ੍ਰਾਂ. ਪ੍ਰੀ. ਦੇ ਤੀਜੇ ਅਭਿਆਸ ਸੈਸ਼ਨ ਵਿਚ ਸ਼ਨੀਵਾਰ ਨੂੰ ਪਹਿਲੇ ਸਥਾਨ 'ਤੇ ਰਿਹਾ। ਸੈਸ਼ਨ ਦੀ ਚੈਂਪੀਅਨਸ਼ਿਪ ਅੰਕ ਸੂਚੀ ਵਿਚ ਚੋਟੀ 'ਤੇ ਕਾਬਜ਼ ਬੋਟਾਸ ਨੇ ਪਿਛਲੇ ਸੈਸ਼ਨ ਦੇ ਚੈਂਪੀਅਨ ਹੈਮਿਲਟਨ ਤੋਂ .042 ਸੈਕੰਡ ਘੱਟ ਸਮਾਂ ਲਿਆ। ਰੇਸਿੰਗ ਪੁਆਇੰਟ ਟੀਮ ਦਾ ਸਰਗੀਓ ਪੇਰੇਜ ਤੀਜੇ ਸਥਾਨ 'ਤੇ ਰਿਹਾ ਜਦਕਿ ਫੇਰਾਰੀ ਦਾ ਚਾਰਲਸ ਲੇਕਲੇਰਕ ਚੌਥੇ ਤੇ ਰੇਸਿੰਗ ਪੁਆਇੰਟ ਦਾ ਲਾਂਸ ਸਟਾਲ ਪੰਜਵੇਂ ਸਥਾਨ 'ਤੇ ਰਿਹਾ। ਮਰਸੀਡੀਜ਼ ਦੇ ਦੋਵੇਂ ਡਰਾਈਵਰ ਸੈਸ਼ਨ ਦੀਆਂ ਸ਼ੁਰੂਆਤੀ ਦੋ ਰੇਸਾਂ ਦੇ ਜੇਤੂ ਰਹੇ ਹਨ। ਬੋਟਾਸ ਨੇ ਆਸਟੇਰੀਲਆਈ ਗ੍ਰਾਂ. ਪ੍ਰੀ. ਜਦਕਿ ਹੈਮਲਿਟਨ ਨੇ ਸਟਾਯਰਿਅਨ ਗ੍ਰਾਂ. ਪ੍ਰੀ. ਨੂੰ ਆਪਣੇ ਨਾਂ ਕੀਤਾ ਸੀ।
 

Inder Prajapati

This news is Content Editor Inder Prajapati