ਕਤਰ ਓਪਨ ''ਚ ਖੇਡਣਾ ਚਾਹੁੰਦੇ ਹਨ ਬੋਪੰਨਾ

12/06/2019 12:30:02 AM

ਮੁੰਬਈ- ਮੋਢੇ ਦੀ ਸੱਟ ਕਾਰਨ ਭਾਰਤ ਦੇ ਹਾਲ ਦੇ ਡੇਵਿਸ ਕੱਪ ਟੈਨਿਸ ਮੁਕਾਬਲੇ ਤੋਂ ਹਟਣ ਲਈ ਮਜਬੂਰ ਹੋਣ ਵਾਲੇ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾ ਦੀ ਸੱਟ ਤੋਂ ਉਭਰਨ ਦੀ ਪ੍ਰਕਿਰਿਆ ਸਹੀ ਦਿਸ਼ਾ ਵਿਚ ਅੱਗੇ ਵਧ ਰਹੀ ਹੈ ਤੇ ਉਨ੍ਹਾ ਦੀ ਯੋਜਨਾ ਵਿਚ ਕਤਰ ਓਪਨ 'ਚ ਹਿੱਸਾ ਲੈਣ ਦੀ ਹੈ। ਬੋਪੰਨਾ ਨੇ ਕਿਹਾ ਕਿ ਇਹ (ਮੋਢਾ) ਠੀਕ ਹੋ ਰਿਹਾ ਹੈ ਤੇ ਮੈਂ ਦੋ ਦਿਨ ਪਹਿਲਾਂ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ, ਇਸ ਲਈ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੇਰੇ ਕੋਲ ਪੂਰਾ ਇਕ ਮਹੀਨੇ ਦਾ ਸਮਾਂ ਹੈ। ਇਸ ਲਈ ਜਦੋਂ ਪਹਿਲਾਂ ਟੂਰਨਾਮੈਂਟ ਸ਼ੁਰੂ ਹੋਵੇਗਾ, ਉਦੋਂ ਤਕ ਇਹ ਸਹੀ ਹੋ ਜਾਵੇਗਾ। ਕਤਰ ਐਕਸੋਨਮੋਲਿ ਓਪਨ ਦੋਹਾ 'ਚ 6 ਤੋਂ 12 ਜਨਵਰੀ ਤਕ ਖੇਡਿਆ ਜਾਵੇਗਾ। ਬੋਪੰਨਾ ਨੂੰ ਮੋਢੇ ਦੀ ਸੱਟ ਕਾਰਨ ਪਾਕਿਸਤਾਨ ਵਿਰੁੱਧ ਭਾਰਤ ਦੇ ਡੇਵਿਸ ਕੱਪ ਮੁਕਾਬਲੇ ਤੋਂ ਹਟਣਾ ਪਿਆ ਸੀ। ਉਨ੍ਹਾ ਨੇ ਕਿਹਾ ਕਿ ਐੱਮ. ਆਰ. ਆਈ. ਤੋਂ ਬਾਅਦ ਪਤਾ ਲੱਗਿਆ ਕਿ ਇਸ 'ਚ ਥੋੜ੍ਹੀ ਪ੍ਰੇਸ਼ਾਨੀ ਸੀ। ਸ਼ੁਰੂਆਤ 'ਚ ਡਾਕਟਰਾਂ ਨੇ ਕਿਹਾ ਕਿ ਇਹ 15 ਦਿਨ ਦੇ ਆਰਾਮ ਤੋਂ ਬਾਅਦ ਸਹੀ ਹੋ ਜਾਵੇਗਾ ਤੇ ਜਦ ਮੈਂ ਅਭਿਆਸ ਲਈ ਗਿਆ ਤਾਂ ਇਸ ਵਿਚ ਉਦੋਂ ਵੀ ਕਾਫੀ ਦਰਦ ਸੀ। ਭਾਰਤ ਨੇ ਕੱਟੜ ਵਿਰੋਧੀ ਪਾਕਿਸਤਾਨ ਨੂੰ 4-0 ਨਾਲ ਮਾਤ ਦੇ ਕੇ ਡੇਵਿਸ ਕੱਪ ਦਾ 2020 ਕੁਆਲੀਫਾਈਰ ਸਥਾਨ ਹਾਸਲ ਕਰ ਲਿਆ ਹੈ। ਡੇਵਿਸ ਕੱਪ ਦੇ ਪ੍ਰਦਰਸ਼ਨ 'ਤੇ 39 ਸਾਲ ਦੇ ਖਿਡਾਰੀ ਨੇ ਕਿਹਾ ਕਿ ਅਸੀਂ ਹਮੇਸ਼ਾ ਹੀ ਪਾਕਿਸਤਾਨ ਵਿਰੁੱਧ ਮੁਕਾਬਲੇ 'ਚ ਦਾਅਵੇਦਾਰ ਸੀ। ਜੇ ਤੁਸੀਂ ਦੇਖੋ ਤਾਂ ਸਾਡੇ ਸਿੰਗਲਸ ਖਿਡਾਰੀਆਂ ਦੀ ਰੈਂਕਿੰਗ ਉੱਚੀ ਸੀ ਤਾਂ ਅਸੀਂ ਮਜ਼ਬੂਤ ਦਾਅਵੇਦਾਰ ਸੀ, ਭਾਵੇਂ ਮੁਕਾਬਲਾ ਕਿਤੇ ਵੀ ਹੁੰਦਾ, ਭਾਵੇਂ ਹੀ ਮੈਂ ਟੀਮ ਵਿਚ ਹੋਵਾਂ ਜਾਂ ਨਾ ਹੋਵਾਂ। ਖਿਡਾਰੀ ਦੇ ਤੌਰ 'ਤੇ ਅਸੀਂ ਇਕ-ਦੂਜੇ ਦਾ ਸਮਰਥਨ ਕਰਦੇ ਹਾਂ ਤਾਂ ਇਕ-ਦੂਜੇ ਨੂੰ ਪ੍ਰਰੇਰਿਤ ਕਰਦੇ ਹਾਂ। ਦੇਸ਼ ਦੀ ਜਿੱਤਣਾ ਮੇਰੇ ਲਈ ਤੇ ਸਭ ਲਈ ਵੱਡੀ ਚੀਜ਼ ਹੈ। ਪਿਛਲੇ ਕੁਝ ਸਮੇਂ ਵਿਚ ਲਿਏਂਡਰ ਪੇਸ ਦੇ ਨਾਲ ਖੇਡ ਚੁੱਕੇ ਬੋਪੰਨਾ ਨੇ ਇਸ ਤਜਰਬੇਕਾਰ ਖਿਡਾਰੀ ਦੀ ਸ਼ਲਾਘਾ ਕੀਤੀ ਜੋ ਇਸ ਜਿੱਤ 'ਚ ਅਹਿਮ ਰਹੇ ਸਨ ਤੇ ਜਿਨ੍ਹਾਂ ਨੇ ਆਪਣੀ 44ਵੀਂ ਡੇਵਿਸ ਕੱਪ ਡਬਲਸ ਜਿੱਤ ਦਾ ਆਪਣਾ ਰਿਕਾਰਡ ਬਿਹਤਰ ਕੀਤਾ ਸੀ। ਉਨ੍ਹਾਂ ਨੇ ਕਿਹਾ ਕੀ ਤੁਸੀਂ ਜੇ ਇੰਨੇ ਲੰਮੇ ਸਮੇਂ ਤਕ ਖੇਡਦੇ ਹੋ ਤਾਂ ਤੁਸੀਂ ਖੇਡ ਨੂੰ ਕਾਫੀ ਪਸੰਦ ਕਰਦੇ ਹੋ। ਉਨ੍ਹਾਂ ਦਾ ਕਰੀਅਰ ਸ਼ਾਨਦਾਰ ਰਿਹਾ, ਜਿਸ ਵਿਚ ਉਨ੍ਹਾਂ ਨੇ ਇੰਨੀ ਘੱਟ ਉਮਰ ਵਿਚ ਖੇਡਣਾ ਸ਼ੁਰੂ ਕੀਤਾ ਅਤੇ ਇੰਨਾ ਕੁਝ ਕੀਤਾ।

Gurdeep Singh

This news is Content Editor Gurdeep Singh