ਪੁਰਸ਼ ਡਬਲਜ਼ ਫਾਈਨਲ ’ਚ ਪਹੁੰਚੇ ਬੋਪੰਨਾ-ਐਬਡੇਨ

01/26/2024 11:33:35 AM

ਸਪੋਰਟਸ ਡੈਸਕ- ਰੋਹਨ ਬੋਪੰਨਾ ਹੁਣ ਆਪਣਾ ਪਹਿਲਾ ਗਰੈਂਡ ਸਲੈਮ ਖਿਤਾਬ ਜਿੱਤਣ ਤੋਂ ਸਿਰਫ ਇਕ ਜਿੱਤ ਦੂਰ ਹੈ ਕਿਉਂਕਿ ਉਸ ਨੇ ਇੱਥੇ ਆਸਟ੍ਰੇਲੀਆ ਦੇ ਮੈਥਿਊ ਐਬਡੇਨ ਨਾਲ ਆਸਟ੍ਰੇਲੀਅਨ ਓਪਨ ਪੁਰਸ਼ ਡਬਲਜ਼ ਫਾਈਨਲ ’ਚ ਪ੍ਰਵੇਸ਼ ਕੀਤਾ। ਦੂਜਾ ਦਰਜਾ ਪ੍ਰਾਪਤ ਬੋਪੰਨਾ ਅਤੇ ਐਬਡੇਨ ਦੀ ਜੋੜੀ ਨੇ ਥਾਮਸ ਮਾਚਾਕ ਅਤੇ ਝਾਂਗ ਝਿੰਝੇਨ ਦੀ ਜੋੜੀ ਨੂੰ ਤਣਾਅਪੂਰਨ ਸੈਮੀਫਾਈਨਲ ’ਚ 6-3, 3-6, 7-6 (10-7) ਨਾਲ ਹਰਾਇਆ।

ਇਹ ਵੀ ਪੜ੍ਹੋੇ- ਖਵਾਜਾ ਨੂੰ ਸਾਲ ਦੇ ਸਰਸ੍ਰੇਸ਼ਠ ਪੁਰਸ਼ ਟੈਸਟ ਕ੍ਰਿਕਟਰ ਦਾ ਪੁਰਸਕਾਰ

ਕਰੀਬ 2 ਘੰਟੇ ਤੱਕ ਚੱਲੇ ਮੈਚ ’ਚ ਸੁਪਰ ਟਾਈ ਬ੍ਰੇਕਰ ’ਚ ਉਸ ਦਾ ਤਜਰਬਾ ਕੰਮ ਆਇਆ। ਇਕ ਦਿਨ ਪਹਿਲਾਂ ਹੀ ਬੋਪੰਨਾ ਨੇ ਵਿਸ਼ਵ ਡਬਲਜ਼ ਰੈਂਕਿੰਗ ’ਚ ਸਿਖਰਲਾ ਸਥਾਨ ਪੱਕਾ ਕਰ ਲਿਆ ਸੀ। ਉਸ ਨੇ ਮੈਚ ’ਚ ਜ਼ਬਰਦਸਤ ਸਰਵਿਸ ਅਤੇ ਸਟ੍ਰੋਕ ਦਾ ਪ੍ਰਦਰਸ਼ਨ ਕੀਤਾ। ਉਹ 2013 ਅਤੇ 2023 ’ਚ ਅਮਰੀਕੀ ਓਪਨ ਫਾਈਨਲ ’ਚ ਪਹੁੰਚਿਆ ਹੈ ਪਰ ਗਰੈਂਡ ਸਲੈਮ ਖਿਤਾਬ ਨਹੀਂ ਜਿੱਤ ਸਕਿਆ। ਹੁਣ 43 ਸਾਲ ਦੀ ਉਮਰ ’ਚ ਉਹ ਆਪਣਾ ਸੁਫ਼ਨਾ ਪੂਰਾ ਕਰਨ ਤੋਂ ਇਕ ਜਿੱਤ ਦੂਰ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Aarti dhillon

This news is Content Editor Aarti dhillon