ਬੋਪੰਨਾ ਤੇ ਸ਼ਾਪਾਵਾਲੋਵ ਦੀ ਜੋੜੀ ਇੰਡੀਅਨ ਵੇਲਸ ਕੁਆਰਟਰ ਫ਼ਾਈਨਲ ''ਚ ਹਾਰੀ

10/15/2021 7:20:19 PM

ਵੇਲਸ- ਭਾਰਤ ਦੇ ਤਜਰਬੇਕਾਰ ਟੈਨਿਸ ਖਿਡਾਰੀ ਰੋਹਨ ਬੋਪੰਨਾ ਤੇ ਕੈਨੇਡਾ ਦੇ ਡੇਨਿਸ ਸ਼ਾਪੋਵਾਲੋਵ ਨੂੰ ਬੀ. ਐੱਨ. ਪੀ. ਪਰਿਬਾਸ ਓਪਨ ਪੁਰਸ਼ ਡਬਲਜ਼ ਕੁਆਰਟਰ ਫ਼ਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਾਆ। ਇਕ ਘੰਟੇ 6 ਮਿੰਟ ਤਕ ਖੇਡੇ ਗਏ ਮੁਕਾਬਲੇ 'ਚ ਬੋਪੰਨਾ ਤੇ ਸ਼ਾਪੋਵਾਲੋਵ ਰੂਸ ਦੇ ਆਂਦਰੇਈ ਰੂਬਲੇਵ ਤੇ ਅਸਲਾਨ ਕਾਰਾਤਸੇਵ ਤੋਂ 4-6, 4-6 ਨਾਲ ਹਾਰ ਗਏ। 

ਇਸ ਤੋਂ ਪਹਿਲਾਂ ਬੋਪੰਨਾ ਤੇ ਸ਼ਾਪੋਵਾਲੋਵ ਦੀ ਗ਼ੈਰ ਦਰਜਾ ਪ੍ਰਾਪਤ ਜੋੜੀ ਨੇ ਜਰਮਨੀ ਦੇ ਜਾਨ ਲੇਨਾਰਡ ਸਟ੍ਰਫ ਤੇ ਓਲੰਪਿਕ ਸੋਨ ਤਮਗ਼ਾ ਜੇਤੂ ਅਲੈਕਜ਼ੈਂਡਰ ਜ਼ਵੇਰੇਵ ਨੂੰ ਹਰਾਇਆ ਸੀ। ਕ੍ਰੋਏਸ਼ੀਆ ਦੇ ਇਵਾਨ ਡੋਡਿਜ ਦੇ ਨਾਲ ਬੋਪੰਨਾ ਪਿਛਲੇ ਮਹੀਨੇ ਅਮਰੀਕੀ ਓਪਨ ਦੇ ਤੀਜੇ ਦੌਰ 'ਚ ਪਹੁੰਚੇ ਸਨ।

Tarsem Singh

This news is Content Editor Tarsem Singh