ਬੋਲਟ ਦੀ ਜਗ੍ਹਾ ਭਰਨ ''ਚ ਅਜੇ ਸਮਾਂ ਲੱਗੇਗਾ : ਕ੍ਰਿਸਟੀ

11/18/2017 3:50:43 AM

ਨਵੀਂ ਦਿੱਲੀ— ਐਥਲੈਟਿਕਸ ਇਤਿਹਾਸ ਦੇ ਮਹਾਨ ਫਰਾਟਾ ਦੌੜਾਕਾਂ 'ਚ ਸ਼ਾਮਲ ਬ੍ਰਿਟੇਨ ਦੇ ਲਿਨਫੋਰਡ ਕ੍ਰਿਸਟੀ ਦਾ ਮੰਨਣਾ ਹੈ ਕਿ ਐਥਲੈਟਿਕਸ ਦੇ ਲੀਜੈਂਡ ਦੌੜਾਕ ਜਮਾਇਕਾ ਦੇ ਓਸੈਨ ਬੋਲਟ ਦੀ ਜਗ੍ਹਾ ਭਰਨ 'ਚ ਅਜੇ ਸਮਾਂ ਲੱਗੇਗਾ।
ਏਅਰਟੈੱਲ ਦਿੱਲੀ ਹਾਫ ਮੈਰਾਥਨ ਨਾਲ ਜੁੜੇ ਬ੍ਰਿਟੇਨ ਦੇ ਕ੍ਰਿਸਟੀ ਨੇ ਇਥੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਸ਼ੁੱਕਰਵਾਰ ਪੱਤਰਕਾਰਾਂ ਨੂੰ ਕਿਹਾ ਕਿ ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਕਿ ਬੋਲਟ ਇਸ ਖੇਡ ਦਾ ਮਹਾਨ ਐਥਲੀਟ ਸੀ ਤੇ ਉਸ ਦੀ ਜਗ੍ਹਾ ਭਰਨ 'ਚ ਤਕਰੀਬਨ  ਇਕ-ਦੋ ਸਾਲ ਦਾ ਸਮਾਂ ਲੱਗੇਗਾ।
ਇਕ ਸਮੇਂ ਓਲੰਪਿਕ, ਵਿਸ਼ਵ, ਰਾਸ਼ਟਰਮੰਡਲ ਤੇ ਯੂਰਪੀਅਨ ਖਿਤਾਬ ਆਪਣੇ ਨਾਂ ਰੱਖਣ ਵਾਲੇ ਦੁਨੀਆ ਦੇ ਇਕਲੌਤੇ ਐਥਲੀਟ ਕ੍ਰਿਸਟੀ ਨੇ ਬੋਲਟ ਦੇ ਸੰਨਿਆਸ ਤੋਂ ਬਾਅਦ ਕਿਸੇ ਨਵੇਂ ਸਟਾਰ ਬਾਰੇ ਪੁੱਛੇ ਜਾਣ 'ਤੇ ਕਿਹਾ ਕਿ ਹਰ ਖੇਡ ਨੂੰ ਨਵੇਂ ਸਟਾਰ ਦੀ ਲੋੜ ਹੁੰਦੀ ਹੈ। ਬੋਲਟ ਦੇ ਸੰਨਿਆਸ ਨੇ ਇਕ ਜ਼ੀਰੋ ਪੈਦਾ ਕੀਤਾ ਹੈ ਪਰ ਦੂਜੇ ਨਜ਼ਰੀਏ ਤੋਂ ਦੇਖੋ ਤਾਂ ਇਹ ਖੇਡ ਲਈ ਚੰਗਾ ਵੀ ਹੈ।