ਫੁੱਟਬਾਲ ਖਿਡਾਰੀ ਬਣੇ ਬੋਲਟ ਨੇ ਖੇਡਣ ਤੋਂ ਪਹਿਲਾਂ ਮੰਗੀ ਕਾਲੇ ਰੰਗ ਦੀ ਕਾਰ

08/13/2018 5:58:56 PM

ਸਿਡਨੀ : ਉਸੇਨ ਬੋਲਟ ਭਾਵੇਂ ਹੀ ਸੁਪਰਸਟਾਰ ਦੌੜਾਕ ਹੋਣ ਪਰ ਦੁਨੀਆ ਦੇ ਇਸ ਸਭ ਤੋਂ ਤੋਜ਼ ਵਿਅਕਤੀ ਦੇ ਨਾਲ ਪੇਸ਼ੇਵਰ ਫੁੱਟਬਾਲਰ ਬਣਨ ਦੀ ਉਸ ਦੀ ਦਾਅਵੇਦਾਰੀ ਦੌਰਾਨ ਆਸਟਰੇਲੀਆ ਪਹੁੰਚਣ 'ਤੇ ਕੋਈ ਖਾਸ ਵਰਤਾਅ ਨਹੀਂ ਕੀਤਾ ਜਾਵੇਗਾ। ਆਸਟਰੇਲੀਆ ਦਾ ਸੈਂਟ੍ਰਲ ਕੋਸਟ ਮਰੀਨਰਸ 8 ਵਾਰ ਦੇ ਇਸ ਓਲੰਪਿਕ ਚੈਂਪੀਅਨ ਦੀ ਮਦਦ ਕਰਨ ਦੇ ਲਈ ਸਹਿਮਤ ਹੋ ਗਿਆ ਹੈ ਜਿਸ ਨਾਲ ਕਿ ਉਸ ਦਾ ਪੇਸ਼ੇਵਰ ਫੁੱਟਬਾਲਰ ਬਣਨ ਦਾ ਸੁਪਨਾ ਪੂਰਾ ਹੋ ਸਕੇ। ਖੇਡਣ ਦਾ ਕਰਾਰ ਹਾਸਲ ਕਰਨ ਦੇ ਜੱਦੋ-ਜਹਿਦ ਦੇ ਤਹਿਤ ਬੋਲਟ ਨੂੰ ਇਸ ਕਲੱਬ ਦੇ ਨਾਲ ਟ੍ਰੇਨਿੰਗ ਲਈ ਮੰਜੂਰੀ ਮਿਲੀ ਹੈ।

ਬੋਲਟ ਦੇ ਆਪਣੇ ਖਰਚੇ 'ਤੇ ਇਸ ਹਫਤੇ ਸਿਡਨੀ ਦੇ ਉੱਤਰ 'ਚ 75 ਕਿ.ਮੀ. ਦੂਰ ਗੋਸਫੋਰਡ ਆਉਣ ਦਾ ਕਾਰਜਕ੍ਰਮ ਹੈ ਅਤੇ ਉਨ੍ਹਾਂ ਨੇ ਸਿਰਫ ਇਕ ਮੰਗ ਰੱਖੀ ਹੈ ਕਿ ਉਸ ਦੀ ਕਾਰ ਕਾਲੇ ਰੰਗ ਦੀ ਹੋਵੇ। ਮਰੀਨਰਸ ਦੇ ਮੁੱਖ ਕਾਰਜਕਾਰੀ ਸ਼ਾਨ ਮਾਈਲਕੈਂਪ ਨੇ ਸਿਡਨੀ ਡੇਲੀ ਟੈਲੀਗ੍ਰਾਫ ਨੂੰ ਕਿਹਾ, '' ਉਸਦੀ ਪਸੰਦ ਦਾ ਰੰਗ ਹੈ। ਇਸ ਕਾਲਾ ਹੋਣਾ ਚਾਹੀਦਾ ਹੈ। ਇਹ ਪੁੱਛਣ 'ਤੇ ਕਿ ਕੀ ਕੋਈ ਹੋਰ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ, '' ਨਹੀਂ ਸਿਰਫ ਇਹੀ ਇਕ ਮੰਗ ਹੈ। ਮਾਈਲੈਂਪ ਨੇ ਕਿਹਾ, '' ਨਿਜੀ ਬਾਰਡੀਗਾਰਡ, ਨਿਜੀ ਮਾਲਸ਼ਈਆ ਵਰਗੀ ਕੋਈ ਮੰਗ ਨਹੀਂ ਕੀਤੀ ਗਈ। ਫ੍ਰਾਂਸ ਤੋਂ ਬੋਤਲਬੰਦ ਪਾਣੀ ਦੀ ਮੰਗ ਵੀ ਨਹੀਂ ਕੀਤੀ ਗਈ।