ਫਰਾਟਾ ਕਿੰਗ ਬੋਲਟ ਪੇਸ਼ੇਵਰ ਫੁੱਟਬਾਲਰ ਬਣਨ ਦੇ ਸੁਪਨੇ ਨਾਲ ਪਹੁੰਚੇ ਆਸਟਰੇਲੀਆ

08/18/2018 2:25:32 PM

ਸਿਡਨੀ : ਜਮੈਕਾ ਦੇ ਮਹਾਨ ਦੌੜਾਕ ਉਸੈਨ ਬੋਲਟ ਫੁੱਟਬਾਲ 'ਚ ਆਪਣੇ ਕਰੀਅਰ ਨੂੰ ਲੈ ਕੇ ਗੰਭੀਰ ਹਨ ਜੋ ਪੇਸ਼ੇਵਰ ਫੁੱਟਬਾਲਰ ਬਣਨ ਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਆਸਟਰੇਲੀਆ ਪਹੁੰਚੇ। ਉਹ ਉਥੇ ਏ-ਲੀਗ ਕਲੱਬ ਦੇ ਨਾਲ ਟ੍ਰਾਇਲ ਸ਼ੁਰੂ ਕਰਨਗੇ। 8 ਵਾਰ ਦੇ ਓਲੰਪਿਕ ਚੈਂਪੀਅਨ ਬੋਲਟ ਨੂੰ ਏ-ਲੀਗ ਦੀ ਕਲੱਬ ਸੈਂਟ੍ਰਲ ਕੋਸਟ ਮਾਰਿਨੇਰਸ ਨੇ ਖੁਦ ਨੂੰ ਸਾਬਤ ਕਰਨ ਦਾ ਮੌਕਾ ਦਿੱਤਾ ਜਿਸ ਦੇ ਤਹਿਤ ਉਹ ਟੀਮ ਲੰਬੇ ਸਮੇਂ ਤੱਕ ਜੁੜੇ ਰਹਿਣਗੇ ਅਤੇ ਕਰਾਰ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ।

ਦੁਨੀਆ ਦੇ ਸਭ ਤੋਂ ਤੇਜ਼ ਦੌੜਾਕ  ਮੰਨੇ ਜਾਣ ਵਾਲੇ ਬੋਲਟ ਨੇ ਕਿਹਾ ਕਿ ਉਹ ਪੇਸ਼ੇਵਰ ਫੁੱਟਬਾਲ ਖਿਡਾਰੀ ਬਣਨ ਨੂੰ ਲੈ ਕੇ ਬੇਹੱਦ ਗੰਭੀਰ ਹਨ ਅਤੇ ਦੁਨੀਆ ਨੂੰ ਦਿਖਾਉਣਾ ਚਾਹੁੰਦੇ ਹਨ ਕਿ ਉਹ ਕੀ ਕਰ ਸਕਦੇ ਹਨ। ਉਨ੍ਹਾਂ ਕਿਹਾ, '' ਮੈਂ ਹਮੇਸ਼ਾ ਫੁੱਟਬਾਲ ਨੂੰ ਲੈ ਕੇ ਗੰਭੀਰ ਰਿਹਾ ਹਾਂ। ਮੈਂ ਆਪਣੇ ਟ੍ਰੈਕ ਅਤੇ ਫੀਲਡ ਕਰੀਅਰ ਦੇ ਆਖਰੀ ਦਿਨਾਂ ਤੋਂ ਕਹਿ ਰਿਹਾ ਹਾਂ ਕਿ ਮੈਂ ਫੁੱਟਬਾਲ ਖੇਡਣਾ ਚਾਹੁੰਦਾ ਹਾਂ ਅਤੇ ਮੈਨੂੰ ਪਤਾ ਹੈ ਕਿ ਮੈਂ ਕੀ ਕਰ ਸਕਦਾ ਹਾਂ।