ਬੀਐੱਨਪੀ ਪਰਿਬਾਸ ਓਪਨ ਟੈਨਿਸ ਟੂਰਨਾਮੈਂਟ : ਐਂਡੀ ਮਰੇ ਤੇ ਵਾਵਰਿੰਕਾ ਦੂਜੇ ਦੌਰ ’ਚ

03/11/2023 5:49:23 PM

ਸਪੋਰਟਸ ਡੈਸਕ- ਤਿੰਨ ਵਾਰ ਦਾ ਗਰੈਂਡ ਸਲੈਮ ਜੇਤੂ ਐਂਡੀ ਮਰੇ ਬੀਐੱਨਪੀ ਪਰਿਰਾਸ ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਪਹੁੰਚ ਗਿਆ ਹੈ। ਮਰੇ ਨੇ ਟੌਮਸ  ਮਾਰਟਿਨ ਐਚਵਰੀ ਨੂੰ ਤਿੰਨ ਘੰਟੇ ਤੋਂ ਵੱਧ ਸਮਾਂ ਚੱਲੇ ਮੁਕਾਬਲੇ ਵਿੱਚ 6-7 (5), 6-1, 6-4 ਨਾਲ ਹਰਾਇਆ। ਇੱਕ ਸੈੱਟ ਵਿੱਚ ਪੱਛੜਨ ਦੇ ਬਾਵਜੂਦ ਐਂਡੀ ਮਰੇ ਨੇ ਮੈਚ ਵਿੱਚ ਵਾਪਸੀ ਕਰਦਿਆਂ ਦੂਜੇ ਗੇੜ ’ਚ ਜਗ੍ਹਾ ਬਣਾਈ।

ਇਸੇ ਦੌਰਾਨ ਤਿੰਨ ਗਰੈਂਡ ਸਲੈਮ ਖ਼ਿਤਾਬ ਜੇਤੂ ਸਟੇਨ ਵਾਵਰਿੰਕਾ ਨੇ ਵੀ ਕੈਲੀਫੋਰਨੀਆ ਵਿੱਚ ਹਾਰਡ ਕੋਰਟ ਟੂਰਨਾਮੈਂਟ ’ਚ ਵਾਪਸੀ ਕਰਦਿਆਂ ਤਿੰਨ ਸੈੱਟਾਂ ਤੱਕ ਚੱਲੇ ਮੁਕਾਬਲੇ ਵਿੱਚ ਕੁਆਲੀਫਾਇਰ ਅਲੈਗਜ਼ੈਂਡਰ ਵੁਕਿਸ ਨੂੰ 6-4, 1-6, 6-1 ਹਰਾਇਆ। ਦੂਜੇ ਗੇੜ ’ਚ ਵਾਵਰਿੰਕਾ ਦਾ ਮੁਕਾਬਲਾ ਮਿਓਮਿਰ ਕੇਸਮਾਨੋਵਿਚ ਨਾਲ ਹੋਵੇਗਾ। ਇਸ ਤੋਂ ਇਲਾਵਾ ਅਮਰੀਕਾ ਦੇ ਬੈਨ ਸ਼ੈਲਟਨ ਨੇ ਫਾਬਿਓ ਫੌਗਨਿਨੀ ਨੂੰ 6-4, 6-1 ਨਾਲ ਮਾਤ ਦਿੱਤੀ। 

Tarsem Singh

This news is Content Editor Tarsem Singh