ਮੈਚ ਦੇ ਦੌਰਾਨ ਜੋ ਰੂਟ ਦੀ ਨੱਕ 'ਚੋਂ ਨਿਕਲਣ ਲੱਗਾ ਖੂਨ, ਵਾਪਸ ਆ ਕੇ ਬਣਾਇਆ ਇਹ ਰਿਕਾਰਡ

07/04/2019 10:21:05 AM

ਸਪੋਰਟਸ ਡੈਸਕ : ਇੰਗਲੈਂਡ ਤੇ ਨਿਊਜ਼ੀਲੈਂਡ ਦੇ ਵਿਚਾਲੇ ਖੇਡੇ ਗਏ ਕ੍ਰਿਕਟ ਵਰਲਡ ਕੱਪ ਦੇ ਲੀਗ ਮੈਚ 'ਚ ਉਸ ਸਮੇਂ ਸਾਰੇ ਦੇ ਸਾਹ ਥਮ ਗਏ ਜਦੋਂ ਬ੍ਰੀਟੀਸ਼ ਪਲੇਅਰ ਜੋ ਰੂਟ ਦੀ ਨੱਕ ਚੋਂ ਅਚਾਨਕ ਖੂਨ ਨਿਕਲਣ ਲੱਗਾ। ਰੂਟ ਦੀ ਨੱਕ ਚੋਂ ਇਸ ਤਰ੍ਹਾਂ ਅਚਾਨਕ ਖੂਨ ਨਿਕਲਣ ਦੇ ਕਾਰਨ ਦਾ ਤਾਂ ਪਤਾ ਨਹੀਂ ਚੱਲ ਸਕਿਆ ਪਰ ਇਸ ਨਾਲ ਸਟੇਡੀਅਮ 'ਚ ਮੌਜੂਦ ਹਰ ਕੋਈ ਘਬਰਾ ਜਰੂਰ ਗਿਆ ਤੇ ਮੈਚ ਨੂੰ ਕੁੱਝ ਦੇਰ ਲਈ ਰੋਕਨਾ ਪਿਆ। ਹਾਲਾਂਕਿ ਇਸ ਤੋਂ ਬਾਅਦ ਉਹ ਮੈਦਾਨ 'ਚ ਉਤਰੇ ਤੇ ਇੰਗਲੈਂਡ ਦੇ ਤੋਂ ਵਰਲਡ ਕੱਪ 'ਚ ਬਹੁਤ ਰਿਕਾਰਡ ਆਪਣੇ ਨਾਂ ਕੀਤਾ।

ਟਾਸ ਜਿੱਤ ਕੇ ਇੰਗਲੈਂਡ ਦੀ ਟੀਮ ਪਹਿਲਾਂ ਬੱਲੇਬਾਜ਼ੀ ਲਈ ਮੈਦਾਨ 'ਚ ਉਤਰੀ। 26ਵੇਂ ਓਵਰ 'ਚ ਜੋ ਰੂਟ ਤੇ ਜਾਨੀ ਬੇਅਰਸਟੋ ਬੱਲੇਬਾਜ਼ੀ ਕਰ ਰਹੇ ਸਨ ਕਿ ਉਸ ਦੌਰਾਨ ਰੂਟ ਦੀ ਨੱਕ ਤੋਂ ਅਚਾਨਕ ਖੂਨ ਨਿਕਲਣ ਲੱਗਾ। ਇਸ ਤੋਂ ਬਾਅਦ ਮੈਚ ਨੂੰ ਕੁਝ ਸਮੇਂ ਲਈ ਰੋਕਿਆ ਗਿਆ ਤੇ ਇੰਗਲੈਂਡ ਦੇ ਫਿਜੀਓ ਮੈਦਾਨ 'ਚ ਰੂਟ ਨੂੰ ਦੇਖਣ ਉਤਰੇ। ਚੰਗੀ ਗੱਲ ਇਹ ਰਹੀ ਕਿ ਰੂਟ ਦੀ ਨੱਕ ਚੋਂ ਨਿਕਲ ਰਿਹਾ ਖੂਨ ਤੁਰੰਤ ਬੰਦ ਹੋ ਗਿਆ। ਰੂਟ ਦੀ ਨੱਕ ਤੋਂ ਖੂਨ ਨਿਕਲਣ ਦੇ ਕਾਰਨ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਦਾ ਹੈ ਅਤੇ ਫਿਜੀਓ ਦੇ ਚੈੱਕ ਕਰਨ ਤੋਂ ਬਾਅਦ ਇਕ ਵਾਰ ਫਿਰ ਮੈਦਾਨ 'ਤੇ ਖੇਡਣ ਉਤਰੇ। ਰੂਟ (24 ਦੌੜਾਂ) ਜ਼ਿਆਦਾ ਲੰਬੀ ਪਾਰੀ ਨਹੀਂ ਖੇਲ ਸਕੇ ਤੇ ਬੋਲਟ ਦੇ 31ਵੇਂ ਓਵਰ ਦੀ ਦੂਜੀ ਗੇਂਦ 'ਤੇ ਲੇਥਮ ਦੇ ਹੱਥੋਂ ਕੈਚ ਆਊਟ ਹੋ ਗਏ।

500 ਦੌੜਾਂ ਬਣਾਉਣ ਵਾਲੇ ਇੰਗਲੈਂਡ ਦੇ ਪਹਿਲੇ ਪਲੇਅਰ ਬਣੇ ਰੂਟ
ਇਸ ਵਰਲਡ ਕੱਪ 'ਚ ਜ਼ਬਰਦਸਤ ਫ਼ਾਰਮ 'ਚ ਚੱਲ ਰਹੇ ਜੋ ਰੂਟ ਨੇ 500 ਦੌੜਾਂ ਪੂਰੀਆਂ ਕੀਤੀਆਂ ਤੇ ਉਹ ਇੰਗਲੈਂਡ ਦੇ ਪਹਿਲੇ ਖਿਡਾਰੀ ਹਨ ਜਿਨ੍ਹੇ ਇਸ ਵਰਲਡ ਕੱਪ 'ਚ 500 ਦੌੜਾਂ ਬਣਾਈਆਂ ਹਨ। ਰੂਟ ਨੇ ਇਸ ਵਰਲਡ ਕੱਪ 'ਚ 71.42 ਦੇ ਔਸਤ ਨਾਲ ਦੌੜਾਂ ਬਣਾਈਆਂ ਹਨ। ਉਨ੍ਹਾਂ ਦਾ ਸਟ੍ਰਾਈਕ ਰੇਟ 90 ਤੋਂ 'ਤੇ ਹੈ ਤੇ ਉਨ੍ਹਾਂ ਦੇ ਨਾਂ ਦੋ ਸੈਂਕੜੇ ਵੀ ਹਨ।