ਓਲੰਪਿਕ ਤਮਗਾ ਜੇਤੂ ਅਮਰੀਕੀ ਅਥਲੀਟ ਬਣੀ ਬਲੌਕ, ਆਈਲੈਂਡ ਦੀ ਤੈਰਾਕੀ ਪੂਰੀ ਕਰਨ ਵਾਲੀ ਪਹਿਲੀ ਮਹਿਲਾ

09/26/2021 10:45:38 PM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੀ ਓਲੰਪਿਕ ਤਮਗਾ ਜੇਤੂ ਅਥਲੀਟ ਐਲਿਜ਼ਾਬੈਥ ਬੀਸੇਲ ਸ਼ਨੀਵਾਰ ਨੂੰ ਰ੍ਹੋਡ ਆਈਲੈਂਡ ਮੇਨਲੈਂਡ ਤੋਂ ਬਲੌਕ ਆਈਲੈਂਡ ਦੀ ਦੂਰੀ ਨੂੰ ਤੈਰ ਕੇ ਪੂਰਾ ਕਰਨ ਵਾਲੀ ਪਹਿਲੀ ਔਰਤ ਬਣ ਗਈ ਹੈ। ਉਸਨੇ ਆਪਣੇ ਮਰਹੂਮ ਪਿਤਾ ਦੀ ਯਾਦ 'ਚ ਕੈਂਸਰ ਰਿਸਰਚ ਲਈ ਪੈਸਾ ਇਕੱਠਾ ਕਰਨ ਲਈ 10.4 ਮੀਲ ਦਾ ਇਹ ਰਸਤਾ ਸਿਰਫ 5 1/2 ਘੰਟਿਆਂ ਦੇ ਅੰਦਰ ਪੂਰਾ ਕੀਤਾ। 

ਇਹ ਖ਼ਬਰ ਪੜ੍ਹੋ- ਸਾਨੀਆ ਨੇ ਓਸਟ੍ਰਾਵਾ 'ਚ ਸੈਸ਼ਨ ਦਾ ਜਿੱਤਿਆ ਪਹਿਲਾ ਖਿਤਾਬ


ਬੀਸੇਲ ਨੇ ਤਿੰਨ ਓਲੰਪਿਕਸ ਖੇਡਾਂ 'ਚ ਹਿੱਸਾ ਲਿਆ ਤੇ 2012 ਦੀਆਂ ਲੰਡਨ ਖੇਡਾਂ ਵਿਚ ਚਾਂਦੀ ਅਤੇ ਕਾਂਸੀ ਦੇ ਤਮਗੇ ਜਿੱਤੇ ਹਨ। ਬੀਸੇਲ ਨੇ ਪਿਛਲੇ ਸਾਲ ਦੇ ਅਖੀਰ ਵਿਚ ਉਸਦੇ ਪਿਤਾ ਟੇਡ ਨੂੰ ਕੈਂਸਰ ਦਾ ਪਤਾ ਲੱਗਣ ਤੋਂ ਬਾਅਦ ਲੰਮੀ ਤੈਰਾਕੀ ਦੀ ਸਿਖਲਾਈ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ ਤੇ ਉਸਦੇ ਪਿਤਾ ਦੀ 1 ਜੁਲਾਈ ਨੂੰ ਮੌਤ ਹੋ ਗਈ ਸੀ। ਬੀਸੇਲ ਨੇ ਸਵਿਮ ਅਕਰੋਸ ਅਮਰੀਕਾ ਦੇ ਨਾਲ ਆਪਣੀ ਸਾਂਝੇਦਾਰੀ ਨਾਲ ਕੈਂਸਰ ਰਿਸਰਚ ਲਈ 133,000 ਡਾਲਰ ਇਕੱਠੇ ਕੀਤੇ ਹਨ। ਬੀਸੇਲ ਨੇ ਪਹਿਲਾਂ ਬੁੱਧਵਾਰ ਨੂੰ ਇਹ ਤੈਰਾਕੀ ਪੂਰੀ ਕਰਨ ਦੀ ਯੋਜਨਾ ਬਣਾਈ ਸੀ ਪਰ ਤੇਜ਼ ਹਵਾਵਾਂ ਕਾਰਨ ਉਸਨੇ ਸ਼ਨੀਵਾਰ ਨੂੰ ਇਹ ਤੈਰਾਕੀ ਪੂਰੀ ਕੀਤੀ।

ਇਹ ਖ਼ਬਰ ਪੜ੍ਹੋ- ਜੇਹਾਨ ਨੇ ਫਾਰਮੂਲਾ-2 ਚੈਂਪੀਅਨਸ਼ਿਪ ਰੇਸ 'ਚ ਹਾਸਲ ਕੀਤਾ ਤੀਜਾ ਸਥਾਨ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh