ਬਲਾਈਂਡ ਵਿਸ਼ਵ ਕੱਪ : ਭਾਰਤ ਨੇ ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾਇਆ

01/14/2018 3:49:59 AM

ਦੁਬਈ- ਕਪਤਾਨ ਅਜੇ ਰੈਡੀ ਦੇ ਆਲਰਾਊਂਡਰ ਪ੍ਰਦਰਸ਼ਨ ਦੇ ਦਮ 'ਤੇ ਭਾਰਤ ਨੇ ਬਲਾਈਂਡ ਵਿਸ਼ਵ ਕੱਪ ਵਿਚ ਅੱਜ ਇੱਥੇ ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲਾਦੇਸ਼ ਨੇ ਨਿਰਧਾਰਤ 40 ਓਵਰਾਂ ਵਿਚ 226 ਦੌੜਾਂ ਬਣਾਈਆਂ। ਭਾਰਤੀ ਟੀਮ ਨੇ ਸਿਰਫ 18.2 ਓਵਰਾਂ ਵਿਚ ਬਿਨਾਂ ਕੋਈ ਵਿਕਟ ਗੁਆਏ ਇਸ ਟੀਚੇ ਦਾ ਪਿੱਛਾ ਕਰ ਲਿਆ। ਰੈਡੀ ਨੇ 60 ਗੇਂਦਾਂ 'ਤੇ ਅਜੇਤੂ 101 ਦੌੜਾਂ ਦੀ ਪਾਰੀ ਖੇਡੀ। ਉਸ ਨੇ ਗੇਂਦਬਾਜ਼ੀ ਵਿਚ ਵੀ ਕਮਾਲ ਕਰਦਿਆਂ 4 ਵਿਕਟਾਂ ਲਈਆਂ।