ਸ਼੍ਰੀਲੰਕਾ ਸੀਰੀਜ਼ ਲਈ ਨਿਊਜ਼ੀਲੈਂਡ ਟੀਮ ਦੇ ਇਨ੍ਹਾਂ ਖਿਡਾਰੀਆਂ ਦੀ ਜਰਸੀ ਨੰਬਰ ਦਾ ਕੀਤਾ ਐਲਾਨ

08/06/2019 1:58:10 PM

ਸਪੋਰਟਸ ਡੈਸਕ— ਨਿਊਜੀਲੈਂਡ ਨੇ ਸ਼੍ਰੀਲੰਕਾ ਦੇ ਨਾਲ 14 ਅਗਸਤ ਤੋਂ ਹੋਣ ਵਾਲੀ ਦੋ ਮੈਚਾਂ ਦੀ ਟੈਸਟ ਸੀਰੀਜ਼ ਲਈ ਆਪਣੇ ਖਿਡਾਰੀਆਂ ਦੀ ਜਰਸੀ ਨੰਬਰ ਦੀ ਐਲਾਨ ਕਰ ਦਿੱਤੀ ਹੈ। ਨਿਊਜ਼ੀਲੈਂਡ ਕ੍ਰਿਕਟ ਨੇ ਆਪਣੇ ਆਧਿਕਾਰਤ ਟਵਿਟਰ 'ਤੇ ਇਸ ਦਾ ਐਲਾਨ ਕੀਤਾ। ਇਸ 'ਚ ਉਨ੍ਹਾਂ ਖਿਡਾਰੀਆਂ ਦੀ ਜਰਸੀ ਨੰਬਰ 'ਤੇ ਸ਼ਾਮਲ ਹਨ, ਜੋ 200 ਵਨ-ਡੇ ਮੈਚ ਖੇਡਣ ਤੋਂ ਬਾਅਦ ਸੰਨਿਆਸ ਲੈ ਚੁੱਕੇ ਹਨ।  

ਕੀਵੀ ਟੀਮ ਨੇ ਟੈਸਟ ਸੀਰੀਜ਼ ਲਈ ਨੰਬਰਾਂ ਦਾ ਵਾ ਐਲਾਨ ਕੀਤਾ ਹੈ। ਦੋਨਾਂ ਦੇਸ਼ਾਂ ਦੇ ਵਿਚਾਲੇ ਹੋਣ ਵਾਲੀ ਇਹ ਟੈਸਟ ਸੀਰੀਜ਼ ਆਈ. ਸੀ. ਸੀ. ਵਰਲਡ ਟੈਸਟ ਚੈਪੀਅਨਸ਼ਿਪ ਦਾ ਵੀ ਹਿੱਸਾ ਹੈ।
ਇੰਗਲੈਂਡ ਤੇ ਆਸਟਰੇਲੀਆ, ਪਹਿਲਾਂ ਹੀ ਵਰਲਡ ਟੈਸਟ ਚੈਂਪਿਅਨਸ਼ਿਪ ਦੀ ਸ਼ੁਰੂਆਤ ਕਰ ਚੁੱਕੇ ਹਨ, ਜਿੱਥੇ ਦੋਨਾਂ ਟੀਮਾਂ ਦੇ ਖਿਡਾਰੀ ਆਪਣੀ ਜਰਸੀ 'ਤੇ ਨੰਬਰ ਦੇ ਨਾਲ ਖੇਡ ਰਹੇ ਹਨ। 30 ਅਪ੍ਰੈਲ 2021 ਤੱਕ ਵਰਲਡ 'ਚ ਜਿਨ੍ਹਾਂ ਦੋ ਟਾਪ ਟੀਮਾਂ ਦੇ ਸਭ ਤੋਂ ਜ਼ਿਆਦਾ ਅੰਕ ਹੋਣਗੇ, ਉਹ ਟੀਮਾਂ ਜੂਨ 2021 'ਚ ਇੰਗਲੈਂਡ 'ਚ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡੇਗੀ। ਨਿਊਜ਼ੀਲੈਂਡ ਦੀ ਟੀਮ ਜਰਸੀ ਨੰਬਰ ਦੇ ਨਾਲ : ਕੇਨ ਵਿਲੀਅਮਸਨ (ਕਪਤਾਨ-22), ਟਾਡ ਐਸਟਲ (60), ਟਾਮ ਬਲੰਡੇਲ (66), ਬੀਜੇ ਵਾਟਲਿੰਗ (ਵਿਕਟਕੀਪਰ-47), ਟਰੇਂਟ ਬਾਊਲਟ (18), ਕਾਲਿਨ ਡੀ ਗਰੈਂਡਹੋਮ (77), ਟਾਮ ਲਾਥਮ (48) , ਹੈਨਰੀ ਨਿਕੋਲਸ (86), ਏਜਾਜ ਪਟੇਲ (24), ਜੀਤ ਰਾਵਲ (1), ਵਿਲ ਸੋਮਰਵਿਲੇ (28) , ਮਿਸ਼ੇਲ ਸੈਂਟਨਰ (74), ਟਿਮ ਸਾਊਥੀ (38), ਰਾਸ ਟੇਲਰ (3), ਨੀਲ ਵੈਗਨਰ (35)।