ਪਾਕਿ ਮਹਿਲਾ ਟੀਮ ਦੀ ਕਪਤਾਨ ਬਿਸਮਾਹ ਮਾਰੂਫ ਸੱਟ ਕਾਰਨ WC ਤੋਂ ਹੋਈ ਬਾਹਰ

02/29/2020 5:20:05 PM

ਸਪੋਰਟਸ ਡੈਸਕ— ਆਈ. ਸੀ. ਸੀ. ਮਹਿਲਾ ਟੀ-20 ਵਰਲਡ ਕੱਪ ਤੋਂ ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਲਈ ਬੁਰੀ ਖ਼ਬਰ ਆਈ ਹੈ। ਪਾਕਿਸਤਾਨ ਮਹਿਲਾ ਟੀਮ ਦੀ ਕਪਤਾਨ ਮਿਸਬਾਹ ਮਾਰੂਫ ਸੱਟ ਦਾ ਸ਼ਿਕਾਰ ਹੋ ਗਈ ਹੈ ਅਤੇ ਉਹ ਪੂਰੇ ਵਿਸ਼ਵ ਕੱਪ ਤੋਂ ਬਾਹਰ ਹੋ ਚੁੱਕੀ ਹੈ। ਪਾਕਿਸਤਾਨ ਦੀ ਕਪਤਾਨ ਮਾਰੂਫ ਨੂੰ ਇੰਗਲੈਂਡ ਦੇ ਖਿਲਾਫ ਖੇਡੇ ਗਏ ਮੈਚ ’ਚ ਸੱਟ ਲੱਗ ਗਈ ਸੀ। ਅਸਲ ’ਚ ਇੰਗਲੈਂਡ ਤੇਜ਼ ਗੇਂਦਬਾਜ਼ ਕੈਥਲੀਨ ਬਲੰਟ ਦੀ ਗੇਂਦ ’ਤੇ ਮਾਰੂਫ ਨੇ ਸਕੂਪ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ ਪਰ ਗੇਂਦ ਨੇ ਜ਼ਿਆਦਾ ਉਛਾਲ ਲਿਆ ਅਤੇ ਉਨ੍ਹਾਂ ਦੇ ਅੰਗੂਠੇ ’ਤੇ ਲਗ ਗਈ ਜਿਸ ਕਾਰਨ ਉਨ੍ਹਾਂ ਦੇ ਹੱਥ ਦੇ ਅੰਗੂਠੇ ’ਚ ਫ੍ਰੈਕਚਰ ਹੋ ਗਿਆ ਹੈ ਅਤੇ ਉਹ ਪੂਰੇ ਵਿਸ਼ਵ ਕੱਪ ਤੋਂ ਬਾਹਰ ਹੋ ਗਈ ਹੈ।

ਹੁਣ ਮਾਰੂਫ ਦੇ ਵਰਲਡ ਕੱਪ ਤੋਂ ਬਾਹਰ ਹੋ ਜਾਣ ਦੇ ਬਾਅਦ ਉਨ੍ਹਾਂ ਦੀ ਜਗ੍ਹਾ ਵਰਲਡ ਕੱਪ ’ਚ ਪਾਕਿਸਤਾਨ ਟੀਮ ਦੀ ਕਪਤਾਨੀ ਜਵਰੀਆ ਖਾਨ ਨੂੰ ਦਿੱਤੀ ਗਈ ਹੈ ਅਤੇ ਉਹ ਆਉਣ ਵਾਲੇ ਮੈਚਾਂ ’ਚ ਪਾਕਿਸਤਾਨ ਮਹਿਲਾ ਟੀਮ ਦੀ ਕਮਾਨ ਸੰਭਾਲੇਗੀ। ਜਵਰੀਆ ਨੇ ਵੈਸਟਇੰਡੀਜ਼ ਮਹਿਲਾ ਕ੍ਰਿਕਟ ਟੀਮ ਦੇ ਨਾਲ ਖੇਡੇ ਗਏ ਪਹਿਲੇ ਲੀਗ ਮੈਚ ’ਚ ਤੂਫਾਨੀ ਬੱਲੇਬਾਜ਼ੀ ਕਰਦੇ ਹੋਏ 28 ਗੇਂਦਾਂ ’ਤੇ 6 ਚੌਕਿਆਂ ਦੀ ਮਦਦ ਨਾਲ 35 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਉਨ੍ਹਾਂ ਨੇ ਪਹਿਲੇ ਮੈਚ ’ਚ ਸ਼ਾਨਦਾਰ ਪਾਰੀ ਖੇਡਣ ਦੇ ਲਈ ਮੈਨ ਆਫ ਦਿ ਮੈਚ ਦਾ ਖਿਤਾਬ ਵੀ ਮਿਲ ਚੁੱਕਾ ਹੈ।

Tarsem Singh

This news is Content Editor Tarsem Singh