Birthday Special: ਸੰਨਿਆਸ ਲੈਣ ਤੋਂ ਬਾਅਦ ਬਾਡੀ ਬਿਲਡਰ ਬਣਿਆ ਇਹ ਕ੍ਰਿਕਟਰ, ਵੇਖੋ ਤਸਵੀਰਾਂ

09/02/2020 2:32:01 PM

ਜਲੰਧਰ : ਇੰਗਲੈਂਡ ਦੇ ਸਾਬਕਾ ਤੇਜ਼ ਗੇਂਦਬਾਜ ਕ੍ਰਿਸ ਟੇਮਲੇਟ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਬਾਅਦ ਬਾਡੀ ਬਿਲਡਿੰਗ 'ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। 2 ਸਤੰਬਰ ਨੂੰ 39 ਸਾਲ ਦੇ ਹੋ ਚੁੱਕੇ ਕ੍ਰਿਸ ਇੰਗਲੈਂਡ ਵੱਲੋਂ 12 ਟੈਸਟ ਅਤੇ 15 ਵਨਡੇ ਮੈਚ ਖੇਡ ਚੁੱਕੇ ਹਨ। ਕ੍ਰਿਸ ਕੁੱਝ ਸਾਲਾਂ ਤੋਂ ਜਿੰਮ ਵਿਚ ਜਾ ਕੇ ਰੋਜ਼ਾਨਾ ਸਖ਼ਤ ਮਿਹਨਤ ਕਰ ਰਹੇ ਹਨ। ਉਨ੍ਹਾਂ ਨੇ ਆਪਣੀ ਬਾਡੀ ਨੂੰ ਨਵਾਂ ਆਕਾਰ ਦਿੱਤਾ ਹੈ।

ਇਹ ਵੀ ਪੜ੍ਹੋ: 121 ਰੁਪਏ ਜਮ੍ਹਾ ਕਰ ਧੀ ਦੇ ਵਿਆਹ ਲਈ ਖਰੀਦੋ ਇਹ ਪਾਲਿਸੀ, ਵਿਆਹ ਸਮੇਂ ਮਿਲਣਗੇ 27 ਲੱਖ ਰੁਪਏ

ਇੰਸਟਾਗ੍ਰਾਮ 'ਤੇ ਉਨ੍ਹਾਂ ਦੀ ਇਕ ਵੀਡੀਓ ਹੋਰ ਵੀ ਫੇਮਸ ਹੈ, ਜਿਸ ਵਿਚ ਉਹ 120 ਕਿੱਲੋਗ੍ਰਾਮ ਦੀ ਬੈਂਚ ਪ੍ਰੈਸ ਲਗਾਉਂਦੇ ਹੋਏ ਦਿਖਦੇ ਹਨ। ਸਭ ਤੋਂ ਖਾਸ ਗੱਲ ਇਹ ਵੀ ਹੈ ਕਿ ਜਿੰਮ ਵਿਚ ਕ੍ਰਿਸ ਨਾਲ ਉਨ੍ਹਾਂ ਦੀ ਪਤਨੀ ਵੀ ਕਸਰਤ ਕਰਦੀ ਹੈ। ਬੀਤੇ ਮਹੀਨੇ ਉਨ੍ਹਾਂ ਨੇ ਆਪਣੀ 8 ਮਹੀਨੇ ਦੀ ਗਰਭਵਤੀ ਪਤਨੀ ਦੀ ਜਿੰਮ ਵਿਚ ਕਸਰਤ ਕਰਦੇ ਦੀ ਫੋਟੋ ਵੀ ਸਾਂਝੀ ਕੀਤੀ ਸੀ। 6 ਫੁੱਟ 7 ਇੰਚ ਲੰਬੇ ਕ੍ਰਿਸ ਕ੍ਰਿਕਟ ਜਗਤ ਦੇ ਸਭ ਤੋਂ ਲੰਬੇ ਕ੍ਰਿਕਟਰਾਂ ਵਿਚੋਂ ਇਕ ਹਨ। 2013 ਦੀ ਏਸ਼ੇਜ ਸੀਰੀਜ  ਦੌਰਾਨ ਉਹ ਆਪਣੇ ਕੱਪੜਿਆਂ ਨੂੰ ਲੈ ਕੇ ਚਰਚਾ ਵਿਚ ਆਏ ਸਨ।  

ਇਹ ਵੀ ਪੜ੍ਹੋ: ਸੋਨੇ ਦੀ ਚਮਕ ਇਕ ਵਾਰ ਫਿਰ ਪਈ ਫਿੱਕੀ, ਜਾਣੋ ਕਿੰਨਾ ਸਸਤਾ ਹੋਇਆ ਸੋਨਾ

2015 ਵਿਚ ਹੱਡੀ ਵਿਚ ਸੱਟ ਲੱਗਣ ਕਾਰਨ ਉਨ੍ਹਾਂ ਨੂੰ ਕ੍ਰਿਕੇਟ ਨੂੰ ਵਿਰਾਮ ਦੇਣਾ ਪਿਆ ਸੀ ਪਰ ਇਸ ਦੇ  ਬਾਅਦ ਉਨ੍ਹਾਂ ਨੇ ਜਿੰਮ ਦੀ ਮਦਦ ਨਾਲ ਆਪਣਾ ਗੁਆਇਆ ਹੋਇਆ ਵਿਸ਼ਵਾਸ ਹਾਸਲ ਕੀਤਾ। 2 ਸਾਲ ਪਹਿਲਾਂ ਜਦੋਂ ਕ੍ਰਿਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਬਦਲੀ ਹੋਈ ਬਾਡੀ ਦੀਆਂ ਤਸਵੀਰਾਂ ਪਾਈਆਂ ਸਨ ਤਾਂ ਇਹ ਕਾਫ਼ੀ ਚਰਚਾ ਵਿਚ ਰਹੇ ਸਨ। ਉਹ ਅਜੇ ਵੀ ਆਪਣਾ ਜਿੰਮ ਦਾ ਸ਼ੌਕ ਪੂਰਾ ਕਰ ਰਹੇ ਹਨ। ਉਨ੍ਹਾਂ ਦੀ ਬਾਡੀ ਹੁਣ ਚੰਗਾ ਆਕਾਰ ਲੈ ਚੁੱਕੀ ਹੈ।

ਇਹ ਵੀ ਪੜ੍ਹੋ: ਇਹ ਰੈਸਲਰ ਦੇਖ਼ ਰਹੀ ਹੈ ਹਾਲੀਵੁੱਡ ਦੇ ਸੁਫ਼ਨੇ, ਦਿ ਰਾਕ ਅਤੇ ਜਾਨ ਸੀਨਾ ਕਰ ਰਹੇ ਹਨ ਕਰੀਅਰ ਬਣਾਉਣ 'ਚ ਮਦਦ

cherry

This news is Content Editor cherry