ਬਿਕਨੀ ''ਚ ਦਿਸੀ ਕੋਹਲੀ ਦੀ ਬਾਲੀਵੁੱਡ ਅਦਾਕਾਰਾ ਪਤਨੀ ਅਨੁਸ਼ਕਾ
08/19/2019 9:24:38 PM
ਨਵੀਂ ਦਿੱਲੀ - ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਵਿਰਾਟ ਕੋਹਲੀ ਮੋਸਟ ਹੈਂਡਸਮ ਕ੍ਰਿਕਟਰਜ਼ ਦੀ ਲਿਸਟ ਵਿਚ ਸ਼ਾਮਲ ਹੈ ਤੇ ਉਥੇ ਹੀ ਬਾਲੀਵੁੱਡ ਦੀ ਅਦਾਕਾਰਾ ਅਤੇ ਉਸ ਦੀ ਪਤਨੀ ਅਨੁਸ਼ਕਾ ਸ਼ਰਮਾ ਵੀ ਖੂਬਸੂਰਤੀ ਦੇ ਮਾਮਲੇ ਵਿਚ ਕਿਸੇ ਤੋਂ ਘੱਟ ਨਹੀਂ ਹੈ। ਇਸੇ ਕ੍ਰਮ ਵਿਚ ਅਨੁਸ਼ਕਾ ਨੇ ਆਪਣੀ ਇਕ ਬਿਕਨੀ ਵਿਚ ਫੋਟੋ ਜਦੋਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਤਾਂ ਪਤੀ ਵਿਰਾਟ ਵੀ ਇਸ 'ਤੇ ਕੁਮੈਂਟ ਕਰਨ ਤੋਂ ਨਹੀਂ ਰਹਿ ਸਕਿਆ। ਉਕਤ ਫੋਟੋ ਵਿਚ ਅਨੁਸ਼ਕਾ ਸਮੁੰਦਰ ਦੇ ਕੰਢੇ ਬੈਠੀ ਨਜ਼ਰ ਆ ਰਹੀ ਹੈ।
View this post on InstagramSun kissed & blessed 🧡⛱️
A post shared by AnushkaSharma1588 (@anushkasharma) on Aug 18, 2019 at 5:52pm PDT
ਉਸ ਨੇ ਸੰਤਰੀ ਰੰਗ ਦੀ ਬਿਕਨੀ ਪਹਿਨੀ ਹੋਈ ਹੈ। ਨਾਲ ਹੀ ਚਸ਼ਮਾ ਵੀ ਲਾਇਆ ਹੋਇਆ ਹੈ। ਤਸਵੀਰ ਨੂੰ ਸਾਂਝੀ ਕਰਦਿਆਂ ਅਨੁਸ਼ਕਾ ਨੇ ਲਿਖਿਆ, ''ਸੂਰਜ ਦੀ ਰੌਸ਼ਨੀ ਨੇ ਮੈਨੂੰ ਛੂਹਿਆ, ਲੱਕੀ ਹਾਂ।''
ਇਸ 'ਤੇ ਵਿਰਾਟ ਨੇ ਹਰਟ ਇਮੋਜੀ ਦੇ ਨਾਲ ਰਿਪਲਾਈ ਕੀਤਾ। ਅਨੁਸ਼ਕਾ ਦੀ ਇਸ ਫੋਟੋ ਨੂੰ 12 ਘੰਟਿਆਂ ਵਿਚ ਹੀ 20 ਲੱਖ ਤੋਂ ਵੱਧ ਲਾਈਕਸ ਮਿਲ ਗਏ ਸਨ।
ਜ਼ਿਕਰਯੋਗ ਹੈ ਕਿ ਵਿਰਾਟ ਤੇ ਅਨੁਸ਼ਕਾ ਦੀ ਸਭ ਤੋਂ ਪਹਿਲਾਂ ਮੁਲਾਕਾਤ ਇਕ ਸ਼ੈਂਪੂ ਐਡ ਕੈਂਪੇਨ ਦੌਰਾਨ ਹੋਈ ਸੀ। ਇਸ ਤੋਂ ਬਾਅਦ ਦੋਵਾਂ ਨੂੰ ਜਨਤਕ ਸਥਾਨਾਂ 'ਤੇ ਇਕੱਠੇ ਦੇਖਿਆ ਜਾਣ ਲੱਗਾ, ਹਾਲਾਂਕਿ ਸ਼ੁਰੂਆਤੀ ਮੁਲਾਕਾਤਾਂ ਵਿਚ ਉਸ ਨੇ ਆਪਣੀ ਡੇਟਿੰਗ ਦੀ ਖਬਰ ਤੋਂ ਇਨਕਾਰ ਕਰ ਦਿੱਤਾ ਸੀ ਪਰ ਜਿਵੇਂ-ਜਿਵੇਂ ਉਨ੍ਹਾਂ ਵਿਚਾਲੇ ਰੋਮਾਂਸ ਦੀ ਖਬਰਾਂ ਵਧਣ ਲੱਗੀਆਂ, ਉਨ੍ਹਾਂ ਨੇ ਖੁੱਲ੍ਹ ਕੇ ਆਪਣੇ ਪਿਆਰ ਦਾ ਇਜ਼ਹਾਰ ਕਰ ਲਿਆ।
ਆਖਿਰ ਇਟਲੀ ਦੀਆਂ ਖੂਬਸੂਰਤ ਪਹਾੜੀਆਂ ਵਿਚ ਬਣੇ ਇਕ ਰਿਜ਼ਾਰਟ ਵਿਚ ਵਿਰਾਟ ਨੇ ਅਨੁਸ਼ਕਾ ਨਾਲ ਵਿਆਹ ਕਰ ਲਿਆ। ਵਿਆਹ ਤੋਂ ਬਾਅਦ ਵੀ ਉਨ੍ਹਾਂ ਨੇ ਆਪਣਾ ਰਿਸ਼ਤਾ ਨਿੱਜੀ ਨਹੀਂ ਰੱਖਿਆ ਸਗੋਂ ਖੁੱਲ੍ਹਦਿਲੀ ਨਾਲ ਦੁਨੀਆ ਭਰ ਵਿਚ ਘੁੰਮਣ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ।