ਟੀਮ ਇੰਡੀਆ ਨੂੰ ਲੱਗਾ ਵੱਡਾ ਝਟਕਾ, ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਚੌਥੇ ਟੈਸਟ ’ਚੋਂ ਬਾਹਰ

01/12/2021 12:58:30 PM

ਨਵੀਂ ਦਿੱਲੀ: ਆਸਟ੍ਰੇਲੀਆ ਦੇ ਖ਼ਿਲਾਫ਼ ਚੌਥੇ ਅਤੇ ਸੀਰੀਜ਼ ਦੇ ਆਖ਼ਰੀ ਟੈਸਟ ਮੈਚ ’ਚੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ ਅਤੇ ਉਮੇਸ਼ ਯਾਦਵ ਪਹਿਲਾਂ ਤੋਂ ਹੀ ਜ਼ਖਮੀ ਹੋਣ ਕਾਰਨ ਟੀਮ ’ਚੋਂ ਬਾਹਰ ਹਨ। ਹੁਣ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਵੀ ਚੌਥੇ ਟੈਸਟ ’ਚੋਂ ਬਾਹਰ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਬੀ.ਸੀ.ਸੀ.ਆਈ. ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਮਿਲੀ ਹੈ। 


ਇਕ ਨਿਊਜ਼ ਰਿਪੋਰਟ ਮੁਤਾਬਕ ਬੁਮਰਾਹ ਦੀ ਸਕੈਨਿੰਗ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਉਨ੍ਹਾਂ ਦੇ ਢਿੱਡ ਦੀਆਂ ਮਾਸਪੇਸ਼ੀਆਂ ’ਚ ਖਿਚਾਅ ਆਇਆ ਹੈ। ਇੰਗਲੈਂਡੇ ਦੇ ਖ਼ਿਲਾਫ਼ ਅਗਲੇ 4 ਮੈਚਾਂ ਦੀ ਟੈਸਟ ਸੀਰੀਜ਼ ਕਾਰਨ ਭਾਰਤੀ ਟੀਮ ਪ੍ਰਬੰਧਕ ਨਹੀਂ ਚਾਹੁੰਦਾ ਕਿ ਉਨ੍ਹਾਂ ਦੀ ਇਹ ਸੱਟ ਜ਼ਿਆਦਾ ਵਧੇ। ਅਜਿਹੇ ’ਚ ਉਨ੍ਹਾਂ ਨੂੰ ਚੌਥੇ ਟੈਸਟ ’ਚ ਆਰਾਮ ਦਿੱਤਾ ਗਿਆ ਹੈ।


ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਅਤੇ ਭਾਰਤ ਦੇ ਵਿਚਕਾਰ ਖੇਡੇ ਗਏ ਤਿੰਨ ਮੈਚਾਂ ’ਚੋਂ ਇਹ ਤੀਜ਼ਾ ਡਰਾਅ ਜਦੋਂਕਿ ਪਹਿਲਾਂ ਦੋ ਮੈਚ ਲੜੀਵਾਰ: ਆਸਟ੍ਰੇਲੀਆ ਅਤੇ ਭਾਰਤ ਨੇ ਜਿੱਤੇ ਹਨ। ਅਜਿਹੇ ’ਚ ਦੋਵੇਂ ਟੀਮਾਂ ਸੀਰੀਜ਼ ’ਚ 1-1 ਦੀ ਬਰਾਬਰੀ ’ਤੇ ਹਨ ਅਤੇ ਅਗਲਾ ਮੈਚ ਨਿਰਣਾਇਕ ਸਾਬਤ ਹੋਵੇਗਾ। ਚੌਥਾ ਟੈਸਟ ਮੈਚ 15 ਜਨਵਰੀ ਤੋਂ ਪਹਿਲਾਂ ਬਿ੍ਰਸਬੇਨ, ਗਾਬਾ ’ਚ ਖੇਡਿਆ ਜਾਵੇਗਾ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।

Aarti dhillon

This news is Content Editor Aarti dhillon