ਦਿੱਲੀ ਨੂੰ ਲੱਗਾ ਵੱਡਾ ਝਟਕਾ, ਸਟਾਰ ਖਿਡਾਰੀ IPL ''ਚੋਂ ਹੋਇਆ ਬਾਹਰ

10/05/2020 7:43:21 PM

ਦੁਬਈ– ਦਿੱਲੀ ਕੈਪੀਟਲਸ ਦਾ ਤਜਰਬੇਕਾਰ ਲੈੱਗ ਸਪਿਨਰ ਅਮਿਤ ਮਿਸ਼ਰਾ ਸੱਜੇ ਹੱਥ ਦੀ ਉਂਗਲੀ ਵਿਚ ਫ੍ਰੈਕਚਰਰ ਦੇ ਕਾਰਣ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੌਜੂਦਾ ਸੈਸ਼ਨ ਵਿਚੋਂ ਬਾਹਰ ਹੋ ਗਿਆ ਹੈ। ਮਿਸ਼ਰਾ ਨੂੰ ਸ਼ਾਰਜਾਹ ਵਿਚ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ.ਆਰ.) ਵਿਰੁੱਧ ਮੈਚ ਦੌਰਾਨ ਇਹ ਸੱਟ ਲੱਗੀ ਸੀ। 3 ਅਕਤੂਬਰ ਨੂੰ ਖੇਡੇ ਗਏ ਇਸ ਮੈਚ ਵਿਚ 37 ਸਾਲਾ ਇਹ ਖਿਡਾਰੀ ਨਿਤਿਸ਼ ਰਾਣਾ ਦਾ ਕੈਚ ਫੜਨ ਦੀ ਕੋਸ਼ਿਸ਼ ਵਿਚ ਜ਼ਖ਼ਮੀ ਹੋ ਗਿਆ ਸੀ। ਉਸ ਨੇ ਦਰਦ ਦੇ ਬਾਵਜੂਦ ਆਪਣੀ ਗੇਂਦਬਾਜ਼ੀ ਪੂਰੀ ਕੀਤੀ ਤੇ ਇਸ ਦੌਰਾਨ ਖਤਰਨਾਕ ਸ਼ੁਭਮਨ ਗਿੱਲ ਦੀ ਵਿਕਟ ਵੀ ਲਈ ਸੀ।

Gurdeep Singh

This news is Content Editor Gurdeep Singh