ਬਿੱਗ ਬਾਊਟ ਲੀਗ : ਮੈਰੀਕਾਮ ਪੰਜਾਬ ਟੀਮ 'ਚ ਸ਼ਾਮਲ

11/20/2019 12:30:19 AM

ਗੁੜਗਾਓਂ— 6 ਵਾਰ ਦੀ ਵਿਸ਼ਵ ਚੈਂਪੀਅਨ ਐੱਮ. ਸੀ. ਮੈਰੀਕਾਮ ਬਿੱਗ ਬਾਊਟ ਲੀਗ ਵਿਚ  ਐੱਨ. ਸੀ. ਆਰ. ਪੰਜਾਬ ਰਾਇਲਜ਼ ਟੀਮ ਦੀ ਮੈਂਬਰ ਹੋਵੇਗੀ। ਮੈਰੀਕਾਮ ਦਾ ਭਾਰ ਫਲਾਈਵੇਟ ਇਸ ਲੀਗ ਦਾ ਸਭ ਤੋਂ ਵੱਡਾ ਖਿੱਚ ਦਾ ਕੇਂਦਰ ਹੈ, ਜਿਥੇ ਇਸ ਲੀਗ ਵਿਚ ਮਹਿਲਾ ਮੁੱਕੇਬਾਜ਼ ਦਾ ਓਡਿਸ਼ਾ ਵਾਰੀਅਰਸ ਦੀ ਨਿਖਤ ਜ਼ਰੀਨ, ਬੈਂਗਲੁਰੂ ਬ੍ਰਾਲਰਸ ਦੀ ਪਿੰਕੀ ਰਾਣੀ ਅਤੇ ਬੰਬੇ ਬੁਲੇਟਸ ਦੀ ਰੀਓ ਓਲੰਪਿਕ ਤਮਗਾ ਜੇਤੂ, ਕੋਲੰਬੀਆ ਦੀ ਇਨਗ੍ਰਿਤ ਲੋਰੇਨਾ ਵਾਲੇਂਸੀਆ ਵਿਕਟੋਰੀਆ ਨਾਲ ਸਖਤ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਜ਼ਿਕਰਯੋਗ ਹੈ ਕਿ ਮੈਰੀਕਾਮ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਪਿੰਕੀ ਰਾਣੀ ਤੋਂ ਇਕ ਮੌਕੇ 'ਤੇ ਹਾਰ ਚੁੱਕੀ ਹੈ ਤੇ ਉਹ ਇਸ ਹਾਰ ਦਾ ਬਦਲਾ ਲੈਣ ਲਈ ਬੇਤਾਬ ਹੈ।
ਐਮਰਜਿੰਗ ਸਪੋਰਟਸ ਐਂਡ ਮੀਡੀਆ ਟੈਕਨਾਲੋਜੀ ਪ੍ਰਾ. ਲਿਮ. ਵਲੋਂ ਆਯੋਜਿਤ ਬਿੱਗ ਬਾਊਟ ਲੀਗ ਦੇ ਡਰਾਫਟ ਵਿਚ 6 ਟੀਮਾਂ  ਦੇ ਮਾਲਕਾਂ ਨੇ ਹਿੱਸਾ ਲਿਆ। ਹਰ ਟੀਮ ਵਿਚ 5 ਪੁਰਸ਼ ਅਤੇ 2 ਮਹਿਲਾ ਖਿਡਾਰੀ ਹਨ ਅਤੇ ਇਨ੍ਹਾਂ ਟੀਮਾਂ ਨੂੰ ਵੱਧ ਤੋਂ ਵੱਧ 3 ਵਿਦੇਸ਼ੀ ਖਿਡਾਰੀ ਆਪਣੀ ਟੀਮ ਵਿਚ ਸ਼ਾਮਲ ਕਰਨ ਦੀ ਛੋਟ ਹੈ। ਇਸ ਲਿਹਾਜ ਨਾਲ ਕੁੱਲ 42 ਖਿਡਾਰੀਆਂ ਨੂੰ ਵੱਖ-ਵੱਖ ਟੀਮਾਂ ਵਿਚ ਚੁਣਨ ਦਾ ਮੌਕਾ ਮਿਲਿਆ। ਇਸ ਵਿਚ 11 ਦੇਸ਼ਾਂ ਦੀਆਂ 16 ਖਿਡਾਰਨਾਂ ਸ਼ਾਮਲ ਹਨ। ਲੀਗ ਵਿਚ ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਕਈ ਤਮਗਾ ਜੇਤੂਆਂ ਨੂੰ ਚੁਣਿਆ ਗਿਆ । ਨਾਲ ਹੀ ਯੂਥ ਓਲੰਪਿਕ ਦੇ ਕਈ ਸੋਨ ਤਮਗਾ ਜੇਤੂ ਇਸ ਲੀਗ ਦਾ ਹਿੱਸਾ ਬਣੇ ਹਨ। ਖਿਡਾਰੀਆਂ ਦਾ ਭਾਰ ਸ਼੍ਰੇਣੀਆਂ ਵਿਚ 52 ਕਿਲੋ, 57 ਕਿਲੋ, 51 ਕਿਲੋ (ਮਹਿਲਾ), 69 ਕਿਲੋ, 75 ਕਿਲੋ (ਮਹਿਲਾ) ਅਤੇ 91 ਕਿਲੋ ਸ਼ਾਮਲ ਹੈ।
ਟੀਮਾਂ ਹੇਠ ਲਿਖੀਆਂ ਹਨ :
ਆਨੀ ਗੁਜਰਾਤ : ਅਮਿਤ ਪੰਘਾਲ, ਮੁਹੰਮਦ ਹੁਸਾਮਉੱਦੀਨ, ਲੁਬੋਵ ਸ਼ਾਰਾਪੋਵਾ (ਰੂਸ), ਦਰਯੋਧਨ ਸਿੰਘ ਨੇਗੀ, ਆਸ਼ੀਸ਼ ਕੁਮਾਰ, ਐੱਲ. ਸਰਿਤਾ ਦੇਵੀ, ਸਕਾਟ ਫੋਰੈਸਟ (ਸਕਾਟਲੈਂਡ)।
ਨਾਰਥ ਈਸਟ ਰਹਿਨੋਸ-ਲਾਲਦੀਨ ਮਾਵੀਆ, ਮੋ. ਈਲਾਸ਼ ਖਾਨ, ਮੀਨਾਕਸ਼ੀ, ਅੰਕਿਤ ਖਤਾਨਾ, ਫਰਾਂਸਿਸਕੋ ਡੈਨੀਅਲ ਵੇਰੋਨ (ਅਰਜਨਟੀਨਾ), ਰਾਦਿਸਲਾਵ ਪੈਤਲੀਵ (ਬੁਲਗਾਰੀਆ)।
ਐੱਨ. ਸੀ. ਆਰ. ਪੰਜਾਬ ਰਾਇਲਜ਼-ਪੀ. ਐੱਲ. ਪ੍ਰਸਾਦ, ਅਬੱਦੂ ਮਲਿਕ ਖਾਲਕੋਵ (ਉਜ਼ਬੇਕਿਸਤਾਨ), ਐੱਮ. ਸੀ. ਮੈਰੀਕਾਮ, ਮਨੋਜ ਕੁਮਾਰ, ਕੋਰੇਡੇ ਐਡੇਨਜਿਜੀ (ਨਾਈਜੀਰੀਆ), ਨਿਕੋਲੇਤਾ ਪਿਤਾ (ਗ੍ਰੀਸ), ਨਵੀਨ ਕੁਮਾਰ।
ਬੰਬੇ ਬੁਲੇਟਸ-ਆਨੰਦ ਚੋਪੜੇ , ਕਵਿੰਦਰ ਸਿੰਘ ਬਿਸ਼ਟ, ਇਨਗ੍ਰਿਤ ਲੋਰੇਨਾ ਵਾਲੇਂਸੀਆ ਵਿਕਟੋਰੀਆ (ਕੋਲੰਬੀਆ), ਨਵੀਨ ਬੂਰਾ, ਪ੍ਰਯਾਗ ਚੌਹਾਨ, ਮੈਲਿਸੋ ਨਾਓਮੀ (ਸਪੇਨ)।
ਓਡਿਸ਼ਾ ਵਾਰੀਅਰਸ-ਦੀਪਕ, ਸਚਿਨ ਸੀਵਾਚ, ਨਿਖਤ ਜ਼ਰੀਨ, ਜੈ ਹੋਂਗਿਰ ਰਾਖਮੋਨੋਵ (ਉਜ਼ਬੇਕਿਸਤਾਨ), ਬੋਰਿਸ ਐਂਗਲਸ (ਲਾਤੀਵੀਆ), ਕੀਮੋਗੇਤਸੇ ਕੇਵੋਸਾ (ਬੋਸਵਾਨਾ)।
ਬੈਂਗਲੁਰੂ ਬ੍ਰਾਲਰਸ- ਗੌਰਵ ਸੋਲੰਕੀ, ਗੌਰਭ ਬਿਧੂੜੀ, ਪਿੰਕੀ ਰਾਣੀ, ਓਸੋਬਾ ਅਬਦੁਲ ਅਫੀਸ (ਨਾਈਜੀਰੀਆ), ਜਾਰਜ ਲੂਈਸ ਵਿਵਾਸ ਪਾਲੇਸ਼ੀਅਸ (ਕੋਲੰਬੀਆ), ਸਿਮਰਨਜੀਤ ਕੌਰ, ਐਡਿਬਾਓ ਸੋਲੋਮਨ (ਨਾਈਜੀਰੀਆ)।

Gurdeep Singh

This news is Content Editor Gurdeep Singh