ਦਿੱਲੀ ਨੂੰ ਲੱਗਾ ਵੱਡਾ ਝਟਕਾ, ਤੇਜ਼ ਗੇਂਦਬਾਜ਼ IPL 2020 ਤੋਂ ਹੋਇਆ ਬਾਹਰ

10/12/2020 7:36:43 PM

ਨਵੀਂ ਦਿੱਲੀ- ਦਿੱਲੀ ਕੈਪੀਟਲਸ ਆਈ. ਪੀ. ਐੱਲ. ਦੇ 13ਵੇਂ ਸੈਸ਼ਨ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਦਿੱਲੀ ਪੁਆਇੰਟ ਟੇਬਲ 'ਚ ਦੂਜੇ ਨੰਬਰ 'ਤੇ ਹੈ ਅਤੇ ਹੁਣ ਉਸ ਨੂੰ ਖਿਤਾਬ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਪਰ ਉਸ ਤੋਂ ਪਹਿਲਾਂ ਦਿੱਲੀ ਨੂੰ ਵੱਡਾ ਝਟਕਾ ਲੱਗਾ ਹੈ। ਅਮਿਤ ਮਿਸ਼ਰਾ ਤੋਂ ਬਾਅਦ ਟੀਮ ਦੇ ਸਟਾਰ ਗੇਂਦਬਾਜ਼ ਇਸ਼ਾਂਤ ਸ਼ਰਮਾ ਆਈ. ਪੀ. ਐੱਲ. ਤੋਂ ਬਾਹਤ ਹੋ ਗਏ ਹਨ। ਫ੍ਰੈਂਚਾਇਜ਼ੀ ਨੇ ਇਸ ਬਾਰੇ 'ਚ ਜਾਣਕਾਰੀ ਦਿੱਤੀ ਹੈ।


ਇਸ਼ਾਂਤ ਦੇ ਆਈ. ਪੀ. ਐੱਲ. ਤੋਂ ਬਾਹਰ ਹੋਣ 'ਤੇ ਦਿੱਲੀ ਕੈਪੀਟਲਸ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਦਿੱਲੀ ਕੈਪੀਟਲਸ ਦੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ 7 ਅਕਤੂਬਰ 2020 ਨੂੰ ਦੁਬਈ 'ਚ ਇਕ ਟੀਮ ਫੀਲਡਿੰਗ ਸੈਸ਼ਨ 'ਚ ਗੇਂਦਬਾਜ਼ੀ ਕਰਦੇ ਹੋਏ ਖੱਬੀ ਪੱਸਲੀ 'ਚ ਤੇਜ਼ ਦਰਦ ਹੈ। ਜਾਂਚ ਤੋਂ ਬਾਅਦ ਪਤਾ ਲੱਗਿਆ ਹੈ ਕਿ ਉਸਦੇ ਖੱਬੇ ਪਾਸੇ ਦੀਆਂ ਅੰਦਰਲੀਆਂ ਮਾਸਪੇਸ਼ੀਆਂ ਟੀਅਰ ਹੋਈ ਹੈ।


ਫ੍ਰੈਂਚਾਇਜ਼ੀ ਨੇ ਅੱਗੇ ਕਿਹਾ- ਕਿ ਇਹ ਸੱਟ ਮੰਦਭਾਗੀ ਨਾਲ ਉਸ ਨੂੰ ਡ੍ਰੀਮ 11 ਇੰਡੀਅਨ ਪ੍ਰੀਮੀਅਰ ਲੀਗ 2020 ਦੇ ਹਿੱਸੇ ਤੋਂ ਬਾਹਰ ਕਰ ਦੇਵੇਗੀ। ਦਿੱਲੀ ਕੈਪੀਟਲਸ 'ਚ ਹਰ ਕੋਈ ਇਸ਼ਾਂਤ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦਾ ਹੈ।

Gurdeep Singh

This news is Content Editor Gurdeep Singh