ਭਰਤ ਨੇ ਸੈਂਕੜਾ ਲਾ ਕੇ ਟੈਸਟ ਲੜੀ ਲਈ ਤਿਆਰੀ ਕੀਤੀ, ਭਾਰਤ-ਏ ਨੇ ਇੰਗਲੈਂਡ ਲਾਇਨਜ਼ ਨਾਲ ਖੇਡਿਆ ਡਰਾਅ

01/21/2024 12:40:01 PM

ਅਹਿਮਦਾਬਾਦ, (ਭਾਸ਼ਾ)– ਵਿਕਟਕੀਪਰ ਬੱਲੇਬਾਜ਼ ਕੋਨਾ ਭਰਤ ਨੇ ਹਮਲਾਵਰ ਅੰਦਾਜ਼ ਵਿਚ ਬੱਲੇਬਾਜ਼ੀ ਕਰਕੇ ਸੈਂਕੜਾ ਲਾ ਕੇ ਇੰਗਲੈਂਡ ਵਿਰੁੱਧ ਪਹਿਲੇ ਟੈਸਟ ਮੈਚ ਲਈ ਆਪਣਾ ਮਜ਼ਬੂਤ ਦਾਅਵਾ ਪੇਸ਼ ਕੀਤਾ ਤੇ ਉਸਦੀ ਇਸ ਪਾਰੀ ਦੀ ਬਦੌਲਤ ਭਾਰਤ-ਏ ਸ਼ਨੀਵਾਰ ਨੂੰ ਇੱਥੇ ਇੰਗਲੈਂਡ ਲਾਇਨਜ਼ ਵਿਰੁੱਧ ਪਹਿਲੇ ਗੈਰ-ਅਧਿਕਾਰਤ ਟੈਸਟ ਮੈਚ ਨੂੰ ਡਰਾਅ ਕਰਵਾਉਣ ਵਿਚ ਸਫਲ ਰਿਹਾ।

ਇਹ ਵੀ ਪੜ੍ਹੋ : U19 World Cup : ਭਾਰਤ ਨੇ ਬੰਗਲਾਦੇਸ਼ ’ਤੇ ਵੱਡੀ ਜਿੱਤ ਨਾਲ ਕੀਤਾ ਆਗਾਜ਼

ਭਾਰਤੀ ਟੀਮ ਸਾਹਮਣੇ 490 ਦੌੜਾਂ ਦਾ ਮੁਸ਼ਕਿਲ ਟੀਚਾ ਸੀ । ਅੰਪਾਇਰਾਂ ਨੇ ਜਦੋਂ ਚੌਥੇ ਤੇ ਆਖਰੀ ਦਿਨ ਮੈਚ ਡਰਾਅ ਖਤਮ ਕਰਨ ਦਾ ਫੈਸਲਾ ਕੀਤਾ ਤਦ ਭਾਰਤ ਨੇ 125 ਓਵਰਾਂ ਵਿਚ 5 ਵਿਕਟਾਂ ’ਤੇ 426 ਦੌੜਾਂ ਬਣਾ ਲਈਆਂ ਸਨ। ਇਸ ਤਰ੍ਹਾਂ ਨਾਲ ਉਹ ਟੀਚੇ ਤੋਂ ਸਿਰਫ 64 ਦੌੜਾਂ ਹੀ ਪਿੱਛੇ ਰਹਿ ਗਿਆ ਸੀ। ਭਰਤ ਟੈਸਟ ਕ੍ਰਿਕਟ ਵਿਚ ਬੱਲੇਬਾਜ਼ੀ ਵਿਚ ਅਜੇ ਤਕ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕਿਆ ਪਰ ਉਸ ਨੇ 165 ਗੇਂਦਾਂ ’ਤੇ 15 ਚੌਕਿਆਂ ਦੀ ਮਦਦ ਨਾਲ ਅਜੇਤੂ 166 ਦੌੜਾਂ ਬਣਾ ਕੇ ਆਪਣਾ ਦਾਅਵਾ ਪੁਖਤਾ ਕਰ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Tarsem Singh

This news is Content Editor Tarsem Singh