ਬੰਗਾਲ ਦੇ ਹਾਕੀ ਖਿਡਾਰੀਆਂ ਦੇ ਸਿਰ ਮੁੰਡਵਾਉਣ ਵਾਲੀ ਘਟਨਾ ਦੀ ਹੋਵੇਗੀ ਜਾਂਚ

01/21/2019 3:51:14 PM

ਕੋਲਕਾਤਾ— ਬੰਗਾਲ ਹਾਕੀ ਸੰਘ ਨੇ ਇਕ ਮੈਚ 'ਚ ਹਾਰ ਦੇ ਬਾਅਦ ਅੰਡਰ 19 ਖਿਡਾਰੀਆਂ ਦੇ ਸਿਰ ਮੁੰਡਵਾਉਣ ਲਈ ਕਹਿਣ ਵਾਲੀ ਘਟਨਾ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਬੀ.ਐੱਚ.ਏ. ਸਕੱਤਰ ਸਵਪਨ ਬੈਨਰਜੀ ਨੇ ਪੱਤਰਕਾਰਾਂ ਨੂੰ ਕਿਹਾ, ''ਕਮੇਟੀ ਦਾ ਗਠਨ ਅੱਜ ਸ਼ਾਮ ਤੱਕ ਕੀਤਾ ਜਾਵੇਗਾ ਅਤੇ ਜੋ ਵੀ ਜ਼ਿੰਮੇਵਾਰ ਹੋਵੇਗਾ, ਉਸ ਨੂੰ ਸਜ਼ਾ ਮਿਲੇਗੀ।'' ਜ਼ਿਕਰਯੋਗ ਹੈ ਕਿ ਬੰਗਾਲ ਦੀ ਅੰਡਰ 19 ਟੀਮ ਜਬਲਪੁਰ 'ਚ ਜੂਨੀਅਰ ਰਾਸ਼ਟਰੀ ਚੈਂਪੀਅਨਸ਼ਿਪ (ਬੀ. ਡਿਵੀਜ਼ਨ) 'ਚ ਨਾਮਧਾਰੀ ਗਿਆਰਾਂ ਤੋਂ 1-5 ਨਾਲ ਹਾਰ ਗਈ ਸੀ। 

ਕੋਚ ਆਨੰਦ ਕੁਮਾਰ ਨੇ ਕਥਿਤ ਤੌਰ 'ਤੇ ਖਿਡਾਰੀਆਂ ਨੂੰ ਹਾਫਟਾਈਮ 'ਚ ਕਿਹਾ ਕਿ ਹਾਰਨ 'ਤੇ ਉਨ੍ਹਾਂ ਨੂੰ ਸਿਰ ਮੁੰਡਵਾਉਣਾ ਹੋਵੇਗਾ। ਟੀਮ ਦੇ ਕੁਝ ਮੈਂਬਰਾਂ ਨੇ ਕਿਹਾ ਕਿ ਕੋਲਕਾਤਾ ਪਰਤਨ 'ਤੇ ਨਿਰਾਸ਼ਾ ਦੀ ਵਜ੍ਹਾ ਕਰਕੇ ਉਨ੍ਹਾਂ ਅਜਿਹਾ ਕੀਤਾ ਵੀ ਪਰ ਕੁਝ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਤੋਂ ਜ਼ਬਰਦਸਤੀ ਅਜਿਹਾ ਕਰਾਇਆ ਗਿਆ। ਕੋਚ ਨੇ ਕਿਹਾ, ''ਮੈਂ ਮੈਚ ਦੇ ਦੌਰਾਨ ਉਨ੍ਹਾਂ ਨੂੰ ਝਾੜ ਪਾਈ ਪਰ ਅਜਿਹਾ ਕੁਝ ਨਹੀਂ ਕਿਹਾ। ਮੈਂ ਉਨ੍ਹਾਂ ਨਾਲ ਜ਼ਬਰਦਸਤੀ ਕਿਉਂ ਕਰਾਂਗਾ। ਮੈਂ ਖਿਡਾਰੀਆਂ ਨਾਲ ਇਸ ਬਾਰੇ 'ਚ ਗੱਲ ਕਰਾਂਗਾ। ਮੇਰੀ ਪਤਨੀ ਹਸਪਤਾਲ 'ਚ ਹੈ ਇਸ ਲਈ ਮੈਂ ਉਨ੍ਹਾਂ ਨਾਲ ਗੱਲ ਨਹੀਂ ਕਰ ਸਕਿਆ।'' ਸਾਈ ਨਿਰਦੇਸ਼ਕ ਮਨਮੀਤ ਸਿੰਘ ਗੋਈਂਡੀ ਨੇ ਕਿਹਾ ਕਿ ਉਹ ਖਿਡਾਰੀਆਂ ਨਾਲ ਗੱਲ ਕਰਕੇ ਜ਼ਰੂਰੀ ਕਾਰਵਾਈ ਕਰਨਗੇ।

Tarsem Singh

This news is Content Editor Tarsem Singh