ਬੈਨ ਸ਼ਤਰੰਜ ਖਿਡਾਰੀਆਂ ਨੂੰ ਰੇਟਿੰਗ ਬਹਾਲ ਹੋਣ ਲਈ ਕਰਨੀ ਹੋਵੇਗੀ ਉਡੀਕ

05/29/2019 2:24:44 PM

ਚੇਨਈ : ਵਿਸ਼ਵ ਸ਼ਤਰੰਜ ਇਕਾਈ ਫਿਡੇ ਨੇ ਭਾਂਵੇ ਹੀ ਬੈਨ ਭਾਰਤੀ ਖਿਡਾਰੀਆਂ ਦੀ ਈ. ਐੱਲ. ਓ. ਰੇਟਿੰਗ ਬਹਾਲ ਕਰਨ ਦਾ ਫੈਸਲਾ ਲਿਆ ਹੋਵੇ ਪਰ ਉਨ੍ਹਾਂ ਨੂੰ ਕੁÎਝ ਸਮੇਂ ਹੋਰ ਉਡੀਕ ਕਰਨੀ ਹੋਵੇਗੀ ਕਿਉਂਕਿ ਇਸ ਦੇ ਲਈ ਪ੍ਰਕਿਰਿਆ ਦੀ ਪਾਲਣਾ ਕਰਨੀ ਹੋਵੇਗੀ। ਬੈਨ ਭਾਰਤੀ ਖਿਡਾਰੀਆਂ ਨੇ ਫਿਡੇ ਦੇ ਫੈਸਲੇ ਦਾ ਸਮਰਥਨ ਕਰਦਿਆਂ ਉਮਦੀ ਜਤਾਈ ਹੈ ਕਿ ਉਸਦੀ ਰੇਟਿੰਗ ਜਲਦੀ ਬਹਾਲ ਹੋਵੇਗੀ। ਉਸਨੇ ਖੇਡ ਮੰਤਰਾਲੇ ਤੋਂ ਮਦਦ ਦੀ ਗੁਹਾਰ ਲਗਾਈ ਹੈ। ਫਿਡੇ ਪ੍ਰਧਾਨ ਅਰਕਾਰਡੀ ਵੋਰਕੋਵਿਚ ਨੇ ਇਕ ਬਿਆਨ ਵਿਚ ਕਿਹਾ, ''ਇਕ ਦਹਾਕੇ ਪਹਿਲਾਂ ਫਿਡੇ ਨੇ ਏ. ਆਈ. ਸੀ. ਏ. ਐੱਫ. ਦੇ ਕਹਿਣ 'ਤੇ ਕਈ ਖਿਡਾਰੀਆਂ ਦੀ ਈ. ਐੱਲ. ਓ. ਰੇਟਿੰਗ ਹਟਾ ਕੇ ਉਸਦੇ ਨਾਂ ਰਿਕਾਰਡ ਤੋਂ ਹਟਾ ਦਿੱਤੇ ਸੀ। ਅਸੀਂ ਤੁਰੰਤ ਪ੍ਰਭਾਵ ਤੋਂ ਉਨ੍ਹਾਂ ਖਿਡਾਰੀਆਂ ਦੀ ਵਾਪਸੀ ਦੀ ਸਵਾਗਤ ਕਰਦੇ ਹਾਂ।''

ਸਾਬਕਾ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਚੈਲੰਜਰ ਅਤੇ ਫਿਡੇ ਉਪ ਪ੍ਰਧਾਨ ਨਾਈਜੇਲ ਨੇ ਕਿਹਾ ਕਿ ਖਿਡਾਰੀਆਂ ਦੀ ਰੇਟਿੰਗ ਬਹਾਲ ਹੋਣ ਵਿਚ ਸਮਾਂ ਲੱਗੇਗਾ। ਵੱਖ ਵੱਖ ਸਮਾਂ 'ਤੇ ਕਈ ਖਿਡਾਰੀਆਂ ਨੂੰ ਹਟਾਇਆ ਗਿਆ। ਕੁਝ ਦੇ ਰੇਟਿੰਗ ਬਹਾਲ ਹੋ ਗਈ ਅਤੇ ਕੁਝ ਨੂੰ ਇੰਤਜ਼ਾਰ ਕਰਨਾ ਹੋਵੇਗਾ।''